ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਆਤਮ ਨਗਰ ਪਾਰਕ ਇਲਾਕੇ ਚ ਉਸ ਸਮੇ ਹਫੜਾ ਦਫੜੀ ਮੱਚ ਗਈ ਜਦੋਂ ਤੁਰੇ ਜਾ ਰਹੇ ਇੱਕ ਛੋਟੇ ਹਾਥੀ ਨੂੰ ਅੱਗ ਲੱਗ ਗਈ ਜਿਸ ਨਾਲ ਕੈਂਟਰ ਨੂੰ ਕਾਫੀ ਨੁਕਸਾਨ ਪੁੱਜਾ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁਹੰਚੇ ਪੀ,ਸੀ,ਆਰ,ਦੇ ਦਸਤੇ ਵੱਲੋਂ ਸੜਕ ਦੇ ਦੋਨਾਂ ਪਾਸੇ ਦਾ ਟ੍ਰੈਫਿਕ ਰੋਕ ਦਿੱਤਾ ਤਾਂ ਜੋ ਕੋਈ ਹੋਰ ਨੁਕਸਾਨ ਹੋਣ ਤੋਂ ਰੋਕਿਆ ਜਾਵੇ ।
ਅੱਗ ਲੱਗਣ ਦੀ ਸੂਚਨਾ ਫਾਇਰ ਬਿਰਗੇਡ ਨੂੰ ਦੇਣ ਦੇ ਬਾਵਜੂਦ ਫਾਇਰ ਬਿਰਗੇਡ ਦੀ ਗੱਡੀ ਮੌਕੇ ਤੇ ਨਹੀਂ ਪੁਹਚ ਸਕੀ ਪਰ ਮੌਕੇ ਤੇ ਦੀ ਨਜ਼ਾਕਤ ਨੂੰ ਸਮਝਦਿਆਂ ਪੀ,ਸੀ,ਆਰ ਦੇ ਦਸਤੇ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਜ਼ਦੀਕ ਦੇ ਘਰ ਤੋਂ ਪਾਣੀ ਦੀ ਪਾਈਪ ਨਾਲ ਖੁੱਦ ਹੀ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਤੱਕ ਫਾਇਰ ਬਿਰਗੇਡ ਦੀ ਗੱਡੀ ਮੌਕੇ ਤੇ ਪੁਹਚੀ ਉਦੋਂ ਤੱਕ ਕੈਂਟਰ ਨੂੰ ਲੱਗੀ ਅੱਗ ਤੇ ਪੀ,ਸੀ,ਆਰ,ਦੇ ਮੁਲਾਜ਼ਮਾਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਸੀ।
ਮੌਕੇ ਤੋਂ ਮਿੱਲੀ ਜਾਣਕਾਰੀ ਕੈਂਟਰ ਵਿੱਚ ਇੱਕ ਹੀ ਵਿਆਕਤੀ ਸੀ ਜੋ ਰਹਿੰਦੇ ਬਾਹਰ ਨਿਕਲ ਗਿਆ ਸੀ।