ਵਰਧਮਾਨ ਸਪੈਸ਼ਲ ਸਟੀਲ ਵੱਲੋਂ ‘ਖੇਲ ਪ੍ਰੋਤਸਾਹਨ’ ਲਈ 4 ਲੱਖ ਅਤੇ ਲੋੜਵੰਦਾਂ ਲਈ 8.5 ਲੱਖ ਰੁਪਏ ਦਾ ਯੋਗਦਾਨ

ਲੁਧਿਆਣਾ, 22 ਜਨਵਰੀ (ਰਾਮ ਕ੍ਰਿਸ਼ਨ ਅਰੋੜਾ) ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੁਧਿਆਣਾ ਕੇਅਰਜ਼ ਦੇ ਸਹਿਯੋਗ ਨਾਲ ਅੱਜ ਆਪਣੇ ਖੇਡ ਪਹਿਲਕਦਮੀ ਪ੍ਰੋਜੈਕਟ ‘ਖੇਲ ਪ੍ਰੋਤਸਾਹਨ’ ਤਹਿਤ ਅੱਜ ਲੁਧਿਆਣਾ ਦਿਹਾਤੀ ਖੇਤਰਾਂ ਵਿੱਚ ਚਾਰ ਖੇਡ ਕੇਂਦਰ ਖੋਲ੍ਹ ਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆਏ ਹਨ, ਜਿਸ ਵਿੱਚ ਬੱਚਿਆਂ ਨੂੰ ਬਾਸਕਟ ਬਾਲ ਖੇਡ ਸਿਖਾਈ ਜਾਵੇਗੀ। ਵੀ.ਐਸ.ਐਸ.ਐਲ. ਵੱਲੋਂ ਇਸ ਪ੍ਰੋਜੈਕਟ ਤਹਿਤ ਇਹਨਾਂ ਕੇਂਦਰਾਂ ਲਈ ਵਧੀਆ ਕੋਚ ਪ੍ਰਦਾਨ ਕਰਨ ਅਤੇ ਖੇਡਾਂ ਦੇ ਸਾਜ਼ੋ-ਸਾਮਾਨ ਦੇ ਸਾਰੇ ਖਰਚਿਆਂ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਸਾਲ 2024-25 ਲਈ 4 ਲੱਖ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸੌਂਪਿਆ ਗਿਆ.

ਡਿਪਟੀ ਕਮਿਸ਼ਨਰ ਸ੍ਰੀ ਜੋਰਵਾਲ ਨੇ ਵੀ.ਐਸ.ਐਸ.ਐਲ. ਦੇ ਵਾਈਸ ਚੇਅਰਮੈਨ ਸਚਿਤ ਜੈਨ ਦਾ ਆਪਣੇ ਸੀ.ਐਸ.ਆਰ. ਮਿਸ਼ਨ ਤਹਿਤ ਅਜਿਹੀ ਚੰਗੀ ਪਹਿਲ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।

ਹੈੱਡ ਸੀ.ਐਸ.ਆਰ. ਵੀ.ਐਸ.ਐਸ.ਐਲ. ਅਮਿਤ ਧਵਨ, ਡਾ. ਬੇਰੀ ਅਤੇ ਲੁਧਿਆਣਾ ਕੇਅਰਜ਼ ਤੋਂ ਹਰਪ੍ਰੀਤ ਸੋਇਨ ਨੇ ਸਹਿਯੋਗ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।

ਇੱਕ ਹੋਰ ਪਹਿਲਕਦਮੀ ਵਿੱਚ, ਵੀ.ਐਸ.ਐਸ.ਐਲ. ਨੇ ਆਪਣੀ ਸੀ.ਐਸ.ਆਰ. ਗਤੀਵਿਧੀਆਂ ਅਧੀਨ ਪ੍ਰੋਜੈਕਟ ਸਵੱਸਥ ਸਮਾਜ ਤਹਿਤ, ਪੰਜਾਬ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫਤ ਅੰਗ ਪ੍ਰਦਾਨ ਕਰਨ ਲਈ 8.5 ਲੱਖ ਰੁਪਏ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਦੇ ਆਰਟੀਫਿਸ਼ੀਅਲ ਲਿੰਬਸ ਕੇਂਦਰ ਨੂੰ ਸੌਂਪੇ। ਇਹ ਚੈੱਕ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸ੍ਰੀ ਅਮਿਤ ਧਵਨ ਹੈੱਡ ਸੀ.ਐਸ.ਆਰ. ਵਰਧਮਾਨ ਸਪੈਸ਼ਲ ਸਟੀਲਜ਼ ਨਾਲ ਮਿਲ ਕੇ ਸੌਂਪਿਆ।

ਸ੍ਰੀ ਧਵਨ ਨੇ ਸਾਂਝਾ ਕੀਤਾ ਕਿ ਵੀ.ਐਸ.ਐਸ.ਐਲ. ਦੇ ​​ਵਾਈਸ ਚੇਅਰਮੈਨ ਸਚਿਤ ਜੈਨ ਪੰਜ ਸਾਲਾਂ ਲਈ 30 ਲੱਖ ਰੁਪਏ ਦੀ ਸਾਲਾਨਾ ਮਦਦ ਲਈ ਆਰਟੀਫਿਸ਼ੀਅਲ ਲਿੰਬਸ ਸੈਂਟਰ ਦਾ ਸਹਿਯੋਗ ਕਰਨ ਲਈ ਵਚਨਬੱਧ ਹਨ ਅਤੇ ਇਸ ਸਾਲ 1950 ਲੋਕ ਇਸ ਸਹਾਇਤਾ ਰਾਹੀਂ ਪਹਿਲਾਂ ਹੀ ਮੁਫਤ ਅੰਗ ਪ੍ਰਾਪਤ ਕਰ ਚੁੱਕੇ ਹਨ। ਡਿਪਟੀ ਕਮਿਸ਼ਨਰ ਸ੍ਰੀ ਜੋਰਵਾਲ ਨੇ ਸਚਿਤ ਜੈਨ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *