ਗੁੰਡਾਗਰਦੀ ਚਰਮ ‘ਤੇ: ਭੈਣ ਦੀ ਛੇੜਛਾੜ ਰੋਕਣ ‘ਤੇ ਭਰਾ ‘ਤੇ ਦਾਤਰ ਨਾਲ ਹਮਲਾ, ਦੁਕਾਨ ‘ਚ ਕੀਤੀ ਤੋੜਫੋੜ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ) ਮਹਾਨਗਰ ਲੁਧਿਆਣਾ ਚ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਕੁ ਵਿਗੜ ਚੁੱਕੀ ਹੈ ਕਿ ਲੁਟੇਰੇ ਬਦਮਾਸ਼,ਅਤੇ ਕਾਤਲ ਜਦੋ ਮਰਜੀ ਚਾਹੁਣ ਕਿਸੇ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ ਕਾਨੂੰਨ ਵਿਵਸਥਾ ਇੰਨੀ ਮਾੜੀ ਹੁੰਦੀ ਜਾ ਰਹੀ ਹੈ ਕਿ ਕੋਈ ਵੀ ਘਰੋਂ ਨਿਕਲਣ ਵਾਲਾ ਵਿਆਕਤੀ ਅੱਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨ ਰਿਹਾ ਇੱਕ ਪਾਸੇ ਕਾਨੂੰਨ ਵਿਵਸਥਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਦੂਸਰੇ ਪਾਸੇ ਮਹਾਨਗਰ ਚ ਆਏ ਦਿਨ ਕੋਈ ਨਾ ਕੋਈ ਨੇਤਾ ਆਇਆ ਰਹਿੰਦਾ ਹੈ ਜਿਸ ਕਾਰਨ ਮਹਾਨਗਰ ਦੇ ਥਾਣਿਆਂ ਦੀ ਅੱਧੀ ਪੁਲਿਸ ਉਹਨਾਂ ਵੀ,ਵੀ,ਆਈ,ਪੀ,ਲੋਕਾਂ ਦੀ ਸੁਰੱਖਿਆ ਵਿੱਚ ਰੁੱਝੀ ਰਹਿੰਦੀ ਹੈ ਜੋ ਬਾਕੀ ਪੁਲਿਸ ਮੁਲਾਜ਼ਮ ਰਹਿ ਜਾਂਦੇ ਹਨ ਵਿਚੋਂ ਵੀ ਬਹੁਤੇ ਅਦਾਲਤੀ ਕਾਰਵਾਈਆਂ ਚ ਰੁੱਝੇ ਰਹਿੰਦੇ ਹਨ ਜਿਸ ਦੀ ਵਜ੍ਹਾ ਨਾਲ ਸ਼ਰੇਆਮ ਗੁੰਡਾ ਗਰਦੀ ਕਰਨ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ।


ਹੌਲੀ ਵਾਲੇ ਦਿਨ ਕੁੱਝ ਮਨਚੱਲਿਆ ਬਦਮਾਸ਼ਾਂ ਵੱਲੋਂ ਇੱਕ ਲੜਕੀ ਨਾਲ ਛੇੜਛਾੜ ਕੀਤੀ ਜਾ ਰਹੀ ਸੀ ਜਦੋ ਇਸ ਗੱਲ ਦਾ ਪਤਾ ਉਸ ਲੜਕੀ ਦੇ ਭਰਾ ਨੂੰ ਲੱਗਾ ਤਾਂ ਉਸ ਵੱਲੋਂ ਉਹਨਾਂ ਮਨਚੱਲਿਆ ਨੂੰ ਆਪਣੀ ਭੈਣ ਨੂੰ ਛੇੜਨ ਤੋ ਰੋਕਿਆ ਗਿਆ ਬਜਾਏ ਆਪਣੀ ਗਲਤੀ ਮੰਨਣ ਤੋਂ ਉਹਨਾਂ ਬਦਮਾਸ਼ਾਂ ਵੱਲੋਂ ਤੇਜ ਧਾਰ ਹਥਿਆਰਾਂ ਨਾਲ ਲੈਸ ਹੋ ਕੇ ਭਰਾ ਦੀ ਦੁਕਾਨ ਅੰਦਰ ਵੜ ਕੇ ਤੋੜਭੰਨ ਕਰਨ ਤੋਂ ਇਲਾਵਾ ਉਸ ਭਰਾ ਦੇ ਉੱਪਰ ਦਾਤਰ ਨਾਲ ਹਮਲਾ ਕਰ ਕੇ ਉਸ ਦਾ ਸਿਰ ਪਾੜ ਦਿੱਤਾ ਰੌਲਾ ਪਾਉਣ ਤੇ ਬਦਮਾਸ਼ ਧਮਕੀਆਂ ਦੇਂਦੇ ਮੌਕੇ ਤੋਂ ਫਰਾਰ ਹੋ ਗਏ ਇਹ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਕੈਮਰੇ ਚ ਰਿਕਾਰਡ ਹੋ ਗਈ ਸੂਚਨਾ ਦੇਣ ਤੋਂ ਬਾਅਦ ਹਾਲੇ ਤੱਕ ਬਦਮਾਸ਼ ਪੁਲਿਸ ਦੀ ਪੁਹੰਚ ਤੋਂ ਬਾਹਰ ਹਨ।
ਜਾਣਕਾਰੀ ਦੇਦਿਆ ਦੀਪਕ ਕੁਮਾਰ ਨੇ ਦਸਿਆ ਕਿ ਉਸ ਦੀ ਢੰਡਾਰੀ ਕਲਾ ਵਿੱਖੇ ਮੋਬਾਇਲ ਸ਼ੋਪ ਹੈ 13 ਤਰੀਕ ਵਾਲੇ ਦਿਨ ਕੁੱਝ ਬਦਮਾਸ਼ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਜਿਨ੍ਹਾਂ ਨੂੰ ਉਸ ਵੱਲੋਂ ਰੋਕਿਆ ਗਿਆ ਸੀ ਉਸ ਸਮੇ ਤਾਂ ਉਹ ਲੋਕ ਉੱਥੋਂ ਚਲੇ ਗਏ ਪਰ ਬਾਅਦ ਵਿੱਚ ਉਹਨਾਂ ਬਦਮਾਸ਼ਾਂ ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਹੋਵੇਗੀ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੀ ਦੁਕਾਨ ਚ ਦਾਖਲ ਹੋ ਕ੍ਏ ਉਸ ਉੱਪਰ ਜਾਨ ਲੇਵਾ ਹਮਲਾ ਕਰ ਦਿੱਤਾ ਅਤੇ ਪੁਰੀ ਦੁਕਾਨ ਦੀ ਤੋੜਭੰਨ ਕਰ ਦਿੱਤੀ ।


ਇਸ ਮਾਮਲੇ ਦੀ ਸੂਚਨਾ ਚੌਂਕੀ ਕੰਗਣ ਵਾਲ ਨੂੰ ਦਿੱਤੀ ਗਈ ਹੈ ਜਦੋ ਇਸ ਮਾਮਲੇ ਬਾਰੇ ਚੌਂਕੀ ਇੰਚਾਰਜ ਮੇਵਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ ਜਿਸ ਦੇ ਅਧਾਰ ਤੇ ਕਾਰਵਾਈ ਕਰਕੇ ਜਲਦੀ ਹੀ ਉਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਜਾਏਗਾ।

Leave a Reply

Your email address will not be published. Required fields are marked *