ਟਰੈਫਿਕ ਜਾਗਰੂਕਤਾ ਨਾਲ ਐਕਸੀਡੈਂਟਾਂ ਤੋਂ ਬਚਾਅ ਸੰਭਵ: ਜਿਲ੍ਹਾ ਟਰੈਫਿਕ ਸਟਾਫ ਵੱਲੋਂ ਨਿਯਮ ਪਾਲਣਾ ਲਈ ਪ੍ਰੇਰਿਤ

ਪਰਮਜੀਤ ਸਿੰਘ ਸੈਣੀ,,,ਅੱਜ ਪਿੰਡ ਇਸਲਾਮਪੁਰ ਹਲਕਾ ਸੁਜਾਨਪੁਰ ਜਿਲ੍ਹਾ ਪਠਾਨਕੋਟ ਅੱਜ ਮਾਨਯੋਗ ਐਸ, ਐਸ ਪੀ ਸਾਹਿਬ ਸਰਦਾਰ ਦਲਜਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਸਚਾਰੂ ਢੰਗ ਨਾਲ਼ ਚਲਾਉਣ ਲਈ ਰੋਡ ਸੇਫਟੀ ਨਿਯਮਾਂ ਦੀ ਪਾਲਣਾ ਕਰਨਾ ਸਬੰਧੀ ਮਲਕਪੁਰ ਸੁਜਾਨਪੁਰ ਨੈਸਨਲ ਹਾਈਵੇਜ ਤੇ ਪਿੰਡ ਇਸਲਾਮਪੁਰ ਰੋਡ ਤੇ ਵਿਸਕਰਮਾ ਵਰਕ ਸ਼ਾਪ ਤੇ ਟਰੈਫਿਕ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਅੱਜ ਪਠਾਨਕੋਟ ਦੇ ਟਰੈਫਿਕ ਇੰਚਾਰਜ ਬ੍ਰਹਮ ਦੱਤ, ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਅੱਜ ਟਰੈਫਿਕ ਜਾਗੁਰਤਾ ਰਾਹੀਂ ਵਿਸ਼ੇਸ ਰੋਡ ਸੇਫਟੀ ਮਹੀਨਾਵਾਰ ਸੁਰੱਖਿਆ ਪ੍ਰੋਗਰਾਮ ਰਾਹੀਂ ਚੈਕਿੰਗ ਕੀਤੀ ਗਈ ਇਸ ਮੌਕੇ ਪਰ ਉਹਨਾਂ ਨਾਲ਼ ਜਿਲ੍ਹਾ ਆਰ, ਟੀ, ਦਫਤਰੀ ਦੇ ਸਟਾਫ ਮੇਂਬਰ ਜਸ਼ਬੀਰ ਸਿੰਘ, ਸੁਨੀਲ ਕੁਮਾਰ ਅਤੇ ਰੋਡ ਸੇਫਟੀ ਐਂਡ ਚੈਰੀਟੇਬਲ ਸੋਸਾਇਟੀ ਐਨ, ਜੀ, ਓ ਦੇ ਰਾਸ਼ਟਰੀਯ ਪ੍ਰਧਾਨ ਨਰਿੰਦਰ ਨਿੰਦੀ ਮੰਗਿਆਲ ਮੌਜੂਦ ਸਨ ਅਤੇ ਮੌਕੇ ਟਰੈਫਿਕ ਸਟਾਫ ਦੀ ਸਾਂਝੀ ਟੀਮ ਵੱਲੋ ਸਰਦੀਆਂ ਦੇ ਮੌਸਮ ਧੁੰਦ ਆਦਿ ਤੋਂ ਰਾਤ ਸਮੇਂ ਸੁਰੱਖਿਆ ਸਬੰਧੀ ਗੱਡੀਆਂ ਨੂੰ ਰੋਕ ਕੇ ਟਰੈਫਿਕ ਗਲੋ ਸਾਇਨ ਟੈਂਪ, ਸਿੰਗਲ ਟੇਪ ਲਗਾਂ ਕੇ ਗੱਡੀਆਂ ਨੂੰ ਰਵਾਨਾ ਕੀਤਾ ਗਿਆ ਇਸ ਸਮੇਂ ਓਵਰ ਸਪੀਡ ਗੱਡੀਆਂ ਦੀ ਚੈਕਿੰਗ ਲਈ ਬਕਾਇਦਾ ਹਾਈਵੇਜ ਤੇ ਏ, ਐਸ, ਆਈ ਕੁਲਬੀਰ ਸਿੰਘ ਤੇ ਟਰੈਫਿਕ ਸਟਾਫ ਦੀ ਹਾਜ਼ਰੀ ਵਿੱਚ ਸਪੀਡੋ ਮੀਟਰ ਲਗਾਂ ਕੇ ਗੱਡੀਆਂ ਦੀ ਚੈਕਿੰਗ ਕੀਤੀ ਗਈ, ਟਰੱਕ, ਜਿੱਪ, ਕਾਰਾਂ ਆਦਿ ਦੇ ਡਰਾਇਵਰਾਂ ਨੂੰ ਗੱਡੀਆਂ ਦੀਆਂ ਸਮੇਂ ਸਮੇਂ ਪਰ ਬਰੇਕਾਂ, ਆਇਲ ਆਦਿ ਚੈਕ ਕਰਕੇ ਚਲਾਉਣ ਸਬੰਧੀ ਜਾਗੂਰਕ ਕੀਤਾ ਗਿਆ ਤੇ ਅਮਰਜੇਂਸੀ ਸੇਵਾਵਾਂ ਮੈਡੀਕਲ ਕੀਟਾਂ ਰੱਖਣ ਦੀ ਹਦਾਇਤਾਂ ਕੀਤੀਆਂ ਗਈਆਂ ਗੱਡੀਆਂ ਜੋ ਲੋਡਿੰਗ ਦਾ ਢੋਆ ਦੁਆਈ ਦਾ ਕੰਮ ਕਰਨ ਵਾਲੀਆਂ ਗੱਡੀਆਂ ਦੇ ਡਰਾਇਵਰ ਵੀਰਾਂ ਨੂੰ ਓਵਰ ਲੋਡ ਨਾ ਕਰਨ ਦੀ ਹਦਾਇਤਾਂ ਦਿਤੀਆਂ ਗਈਆਂ ਤਾ ਕੇ ਹੋਣ ਵਾਲੇ ਐਕਸੀਡੈਂਟਾਂ ਤੋਂ ਬੱਚਿਆਂ ਜਾ ਸਕੇ ਟਰੈਫਿਕ ਇੰਚਾਰਜ ਬ੍ਰਹਮ ਦੱਤ ਨੇ ਕਿਹਾ ਕੇ ਜਿਲ੍ਹਾ ਪੁਲਿਸ ਪਠਾਨਕੋਟ ਦੀ ਏਹੋ ਹਮੇਸ਼ਾ ਕੋਸ਼ਿਸ ਰਹਿੰਦੀ ਹੈ ਕੇ ਲੋਕ ਸੇਫ ਹੋ ਕੇ ਆਪਣਾ ਘਰਾਂ ਵਿੱਚ ਸਵਾਰੀ ਰਾਹੀਂ ਪਹੁੰਚਾਣ ਲਈ ਜੀਅ ਜਾਨ ਲਾ ਕੇ ਮਾਨਯੋਗ ਐਸ, ਐਸ, ਪੀ ਸਾਹਿਬ ਜੀ ਨਿਰਦੇਸ਼ਾਂ ਹੇਠ ਕੰਮ ਕਰ ਰਹੀ ਹੈ ਇਸ ਮੌਕੇ ਏ ਐਸ ਆਈ, ਜੌਹਨ ਮਸੀਹ, ਅੰਮ੍ਰਿਤ ਕੌਰ, ਏ ਐਸ, ਆਈ ਕੁਲਬੀਰ ਸਿੰਘ, ਹਰਨਾਮ ਦਾਸ ਆਦਿ ਮੌਜੂਦ ਸਨ

Leave a Reply

Your email address will not be published. Required fields are marked *