ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 4 ਮੈਬਰਾਂ ਨੂੰ ਟਿੱਬਾ ਪੁਲਿਸ ਨੇ ਕੀਤਾ ਕਾਬੂ ਚੋਰੀ ਦਾ ਮਾਲ ਬ੍ਰਾਮਦ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਥਾਣਾ ਟਿੱਬਾ ਦੀ ਪੁਲਿਸ ਵੱਲੋਂ ਅੱਜ ਲੁੱਟਾ ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ 4 ਮੈਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋ ਚੋਰੀ ਕੀਤੇ ਦੋ ਬੋਰੇ ਲੋਹਾ ਸਕਰੈਪ ਦੇ ਬ੍ਰਾਮਦ ਕੀਤੇ ਗਏ ਹਨ ਇਹਨਾਂ ਲੁਟੇਰਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਚੋਰੀਆ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਇਹਨਾਂ ਚੋਰਾਂ ਦੀ ਗ੍ਰਿਫਤਾਰੀ ਹੋਣ ਨਾਲ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਪੁਲਿਸ ਥਾਣਾ ਟਿੱਬਾ ਦੇ ਇੰਚਾਰਜ ਐਸ, ਆਈ ਜਸਪਾਲ ਸਿੰਘ ਨੇ ਦਸਿਆ ਕਿ ਕਾਬੂ ਕੀਤੇ ਗਏ ਚੋਰ ਗਿਰੋਹ ਦੇ ਮੈਬਰਾਂ ਤੇ ਪਹਿਲਾ ਵੀ ਕੁੱਝ ਮੁਕੱਦਮੇ ਦਰਜ ਹਨ ਦੋਸ਼ੀਆਂ ਖਿਲਾਫ ਅਗਲੇਰੀ ਕਾਰਵਾਈ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਦੇਦਿਆ ਥਾਣਾ ਟਿੱਬਾ ਦੇ ਇੰਚਾਰਜ ਐਸ, ਆਈ,ਜਸਪਾਲ ਸਿੰਘ ਨੇ ਦਸਿਆ ਕਿ ਪੁਲਿਸ ਕਮਿਸ਼ਨਰ ਸ਼੍ਰੀ ਸਵਪਨ ਸ਼ਰਮਾ ਆਈ,ਪੀ,ਐਸ, ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੇ ਚਲਦੇ ਏ,ਡੀ, ਸੀ, ਪੀ,4 ਸ੍ਰ ਮਨਦੀਪ ਸਿੰਘ ਪੀ,ਪੀ,ਐਸ, ਅਤੇ ਇਲਾਕਾ ਏ,ਸੀ,ਪੀ,ਸੁਮੀਤ ਸੂਦ ਦੇ ਅਦੇਸ਼ ਦੇ ਚੱਲਦੇ ਥਾਣਾ ਟਿੱਬਾ ਦੇ ਸ;ਬ ਕਮਲਜੀਤ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਦੋਰਾਣੇ ਗਸ਼ਤ ਗਊਸ਼ਾਲਾ ਦੇ ਨਜ਼ਦੀਕ ਮੌਜੂਦਗੀ ਦੌਰਾਨ ਮਿੱਲੀ ਸੂਚਨਾ ਮੁਤਾਬਿਕ ਕਾਰਵਾਈ ਕਰਦਿਆਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕਰਦੇ ਹੋਏ ਕੀਤੀ ਗਈ ਪੁਛਪੜਤਾਲ ਤੋ ਬਾਅਦ ਉਹਨਾਂ ਦੇ ਕਬਜੇ ਚੋ ਚੋਰੀ ਕੀਤੇ ਲੋਹੇ ਦੇ ਸਕਰੈਪ ਦੇ ਚਾਰ ਬੋਰਿਆ ਦੀ ਬ੍ਰਾਮਦਗੀ ਕੀਤੀ ਗਈ ,ਕਾਬੂ ਕੀਤੇ ਆਰੋਪੀਆ ਦੀ ਪਹਿਚਾਣ ਗੌਰਵ @ਗੋਰਾ ਪੁੱਤਰ ਅਸ਼ੋਕ ਕੁਮਾਰ ਬਸੀ ਕਲਾ ਹਾਲ ਆਬਾਦ ਈ, ਡਬਲਯੂ ਕਲੌਨੀ ਤਾਜ ਪੁਰ ਰੋਡ,ਕਮਲਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਨੀਲੇ ਵਾਲ, ਹਾਲ ਆਬਾਦ ਬਾਬਾ ਜੀਵਨ ਸਿੰਘ ਨਗਰ ਲੁਧਿਆਣਾ, ਰਵਿੰਦਰ ਕੁਮਾਰ ਕਾਕਾ ਪੁੱਤਰ ਤਰਸੇਮ ਲਾਲ ਕੋਟ ਫਤੂਹੀ ਮਾਹਿਲਪੁਰ ਜਿਲਾ ਹੁਸ਼ਿਆਰਪੁਰ, ਵਿਸ਼ਾਲ ਪੁੱਤਰ ਨਰੋਤਮ ਸਿੰਘ ਪਿੰਡ ਸਿਵਾਨ ਦਾਵਤ ਪੁਰ ਬਿਹਾਰ ਵੱਜੋ ਹੋਈ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਕੀਤੀ ਗਈ ਅਗਲੇਰੀ ਕਾਰਵਾਈ ਦੌਰਾਨ ਅਦਾਲਤ ਚ ਪੇਸ਼ ਕੀਤਾ ਜਾਣ ਤੋਂ ਬਾਅਦ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ ।
ਥਾਣਾ ਟਿੱਬਾ ਦੇ ਇੰਚਾਰਜ ਸ੍ਰ ਜਸਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪਹਿਲਾ ਵੀ ਕੁੱਝ ਮਾਮਲੇ ਦਰਜ ਹਨ।

Leave a Reply

Your email address will not be published. Required fields are marked *