ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਵੱਲੋਂ ਮਿੱਲੀ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਗਈ ਨਾਕੇ ਬੰਦੀ ਦੌਰਾਨ 5 ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਗਈ ਹੈ ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਸਾਗਰ,ਅਰਜੁਨ,ਸਾਗਰ ਮਹਿਰਾ, ਵਿਵੇਕ ਕੁਮਾਰ,ਅਤੇ ਵਿਸ਼ਾਲ ਕੁਮਾਰ ਵੱਜੋ ਹੋਈ ਪੁਲਿਸ ਵੱਲੋਂ ਕਾਬੂ ਕੀਤੇ ਲੁਟੇਰਿਆਂ ਪਾਸੋਂ ਚੋਰੀ ਦੇ 15 ਮੋਬਾਈਲ ਫੋਨ ਜੋ ਉਹਨਾਂ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਵਾਰਦਾਤਾਂ ਦੌਰਾਨ ਖੋਹੇ ਗਏ ਸਨ ਵਾਰਦਾਤਾਂ ਵਿੱਚ ਵਰਤੇ ਜਾਣ ਵਾਲੇ 2 ਮੋਟਰਸਾਈਕਲ ਸਮੇਤ 2 ਲੋਹੇ ਦੇ ਦਾਤ ਵੀ ਬ੍ਰਾਮਦ ਕੀਤੇ ਗਏ ਹਨ ਕਾਬੂ ਲੁਟੇਰਿਆਂ ਵਿੱਚ ਦੋ ਨਾਬਾਲਿਗ ਦੱਸੇ ਜਾ ਰਹੇ ਹਨ ਕਾਬੂ ਕੀਤੇ ਆਰੋਪੀਆ ਦਾ ਇੱਕ ਦਿਨ ਦਾ ਰਿਮਾਂਡ ਹਾਸਿਲ ਕਰਕੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

\ਜਾਣਕਾਰੀ ਦੇਦਿਆ ਸਹਾਇਕ ਪੁਲਿਸ ਕਮਿਸ਼ਨਰ ਸ਼੍ਰੀ ਦਵਿੰਦਰ ਕੁਮਾਰ ਚੌਧਰੀ ਪੀ,ਪੀ,ਐਸ ਨੇ ਦਸਿਆ ਕਿ ਮਾਣਯੋਗ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਪੁਲਿਸ ਵੱਲੋਂ ਸ਼ੱਕੀ ਅਤੇ ਗੈਰ ਸਮਾਜਿਕ ਤੱਤਾਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਹੋਈ ਹੈ ਜਿੰਨਾ ਨੂੰ ਕਾਬੂ ਕਰਨ ਵਾਸਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਨੂਰਵਾਲਾ ਰੋਡ ਤੇ ਸਪੈਸ਼ਲ ਨਾਕੇ ਬੰਦੀ ਕੀਤੀ ਗਈ ਦੋਰਾਣੇ ਚੈਕਿੰਗ ਉਕਤ ਆਰੋਪੀਆਂ ਨੂੰ ਕਾਬੂ ਕਰਨ ਤੋਂ ਬਾਅਦ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਕਿ ਉਕਤ ਆਰੋਪੀ ਲੁੱਟਾ ਖੋਹਾਂ ਕਰਨ ਦੇ ਆਦੀ ਹਨ ਇਹਨਾਂ ਵੱਲੋਂ ਤੇਜ ਧਾਰ ਹਥਿਆਰਾਂ ਨਾਲ ਪਰਵਾਸੀ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਲੁੱਟ ਖੋਹ ਕੀਤੀ ਜਾਂਦੀ ਸੀ ਅਤੇ ਇਹਨਾਂ ਵੱਲੋਂ ਹੁਣ ਤੱਕ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਨ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੇਗੀ।