ਲੁਧਿਆਣਾ , 02 ਅਪ੍ਰੈਲ 2025
( ਨਰੇਸ਼ ਹੰਸ )
ਦੇਸ਼ ਵਿਰੋਧੀ ਪੰਨੂ ਨੂੰ ਭਾਰਤ ਲਿਆ ਕੇ ਉਸ ਉਪਰ ਅਤੇ ਉਸ ਦੇ ਸਾਥੀਆਂ ‘ਤੇ ਐਨ ਐਸ ਏ ਲਗਾ ਕੇ ਜੇਲ੍ਹਾਂ ਵਿੱਚ ਡੱਕਣ ਲਈ ਡੀਸੀ ਰਾਹੀਂ ਪ੍ਰਧਾਨਮੰਤਰੀ ਅਤੇ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
ਲੁਧਿਆਣਾ 2 ਅਪ੍ਰੈਲ ( ) ਜਿਲ੍ਹੇ ਭਰ ਦੀਆਂ ਮੂਲਨਿਵਾਸੀ ਬਹੁਜਨ ਸਮਾਜ ਦੀਆਂ ਜਥੇਬੰਦੀਆਂ ਦੇ ਸਾਂਝੇ ਮੰਚ “ਸੰਵਿਧਾਨ ਬਚਾਓ ਸੰਘਰਸ਼ ਮੋਰਚੇ” ਵੱਲੋਂ ਭਾਰਤੀ ਸੰਵਿਧਾਨ ਚੌਂਕ ਵਿੱਚ ਧਰਨਾ ਦਿੱਤਾ ਗਿਆ ਅਤੇ ਕੀਤੇ ਐਲਾਨ ਮੁਤਾਬਿਕ ਡੀਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਪਰ ਇਸਤੋਂ ਪਹਿਲਾਂ ਉਨ੍ਹਾਂ ਦੇ ਨਾਂ ਆਉਣ ਤੋਂ ਨਰਾਜ ਹੋਏ ਧਰਨਾਕਾਰੀਆ ਨੇ ਕੁਝ ਘੰਟੇ ਭਾਰਤੀ ਸੰਵਿਧਾਨ ਚੌਂਕ ਤੇ ਜਾਮ ਲਗਾ ਕੇ ਜੋਰਦਾਰ ਰੋਸ ਮੁਜਾਹਰਾ ਵੀ ਕੀਤਾ। ਦਿੱਤੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਫਿਲੌਰ ਦੇ ਪਿੰਡ ਨੰਗਲ ‘ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨਿਸ਼ਾਨਾ ਬਣਾ ਕੇ ਵਿਦੇਸ਼ ਬੈਠੇ ਦੇਸ਼ ਵਿਰੋਧੀ ਅੱਤਵਾਦੀ ਗੁਰਪਤਵੰਤ ਪੰਨੂੰ ਵੱਲੋਂ ਜ਼ੋ ਅਪੱਤੀ ਜਨਕ ਟਿੱਪਣੀਆਂ ਕਰਕੇ ਬਾਬਾ ਸਾਹਿਬ ਨੂੰ ਅਪਮਾਨਿਤ ਕੀਤਾ ਗਿਆ ਉਸ ਬਜਰ ਗੁਨਾਹ ਦੇ ਦੋਸ਼ ਵਿੱਚ ਉਸਨੂੰ ਭਾਰਤ ਲਿਆ ਕੇ ਉਸਦੇ ਸਾਥੀਆਂ ਸਮੇਤ ਉਸ ਉੱਤੇ ਐਨ ਐਸ ਏ ਲਗਾ ਕੇ ਡਿਬਰੂਗੜ੍ਹ ਜੇਲ ਵਿੱਚ ਡੱਕਿਆ ਜਾਵੇ। ਇਸ ਘਟਨਾ ਦੀ ਨਿੰਦਾ ਦੇ ਨਾਲ ਨਾਲ ਬਟਾਲਾ ‘ਚ ਅੱਜ ਬਾਬਾ ਸਾਹਿਬ ਦੇ ਬੁੱਤ ਨਾਲ ਮੁੜ ਹੋਈ ਛੇੜਛਾੜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਵਿਦੇਸ਼ ਬੈਠੇ ਪੰਨੂ ਨੂੰ ਸਿੱਧੀ ਚਿਤਾਵਨੀ ਦਿੱਤੀ ਕਿ ਉਸਨੇ ਇਸ ਵਾਰ ਗਲਤ ਜਗ੍ਹਾ ਪੰਗਾ ਲਿਆ ਹੈ ਇਸ ਦਾ ਖਮਿਆਜ਼ਾ ਉਸਨੂੰ ਭੁਗਤਣਾ ਪਵੇਗਾ। ਬੁਲਾਰਿਆਂ ਨੇ ਪੰਜਾਬ ਵਿੱਚ ਵਾਪਰ ਰਹੀਆਂ ਅਜਿਹੀਆਂ ਘਿਨੌਣੀਆਂ ਘਟਨਾਵਾਂ ਲਈ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਖੁਫੀਆ ਤੰਤਰ ਨੂੰ ਫੇਲ੍ਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੀ ਭਾਈਚਾਰਕ ਸਾਂਝ ਨੂੰ ਲਾਂਬੂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਸੇਕ ਦੋਵਾਂ ਸਰਕਾਰਾਂ ਨੂੰ ਜਿਆਦਾ ਲੱਗਣਾ ਹੈ ਇਸ ਦੇ ਬਾਵਯੂਦ ਜੇਕਰ ਸਰਕਾਰਾਂ ਇਸਨੂੰ ਨੱਥ ਨਹੀਂ ਪਾ ਰਹੀਆਂ ਤਾਂ ਇਸਦਾ ਸਿੱਧਾ ਅਰਥ ਇਹੀ ਮੰਨਿਆ ਜਾਵੇਗਾ ਕਿ ਦੋਵੇਂ ਸਰਕਾਰਾਂ ਆਪਣੀ ਸਿਆਸਤ ਚਮਕਾਉਣ ਲਈ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਨੱਥ ਪਾਉਣ ਦੀ ਬਜਾਏ ਇਨ੍ਹਾਂ ਨੂੰ ਆਪਣੀਆਂ ਫੁੱਟ ਪਾਊ ਤੇ ਅੱਗ ਲਾਊ ਕਾਰਵਾਈਆਂ ਕਰਨ ਦੀ ਖੁੱਲ ਦੇ ਰਹੀਆਂ ਹਨ। ਉਨ੍ਹਾਂ ਦੋਵਾਂ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਲੋਕਾਂ ਦੇ ਸਬਰ ਨੂੰ ਨਾ ਪਰਖੋ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਨੂ ਨੂੰ ਵਿਦੇਸ਼ ਨੀਤੀ ਤਹਿਤ ਭਾਰਤ ਲਿਆ ਕੇ ਸਖ਼ਤ ਤੋਂ ਸਖ਼ਤ ਮਿਸਾਲੀ ਸਜਾ ਦਿੱਤੀ ਜਾਵੇ ਤਾਂ ਜ਼ੋ ਕੋਈ ਹੋਰ ਅਜਿਹੀ ਦੇਸ਼ ਵਿਰੋਧੀ ਤਾਕਤ ਮੂਲਨਿਵਾਸੀ ਬਹੁਜਨਾਂ ਜਾਂ ਸਾਡੇ ਮਹਾਂਪੁਰਸ਼ਾਂ ਨੂੰ ਨੁਕਸਾਨ ਪਹੁੰਚਾਉਣਾ ਤਾਂ ਬਹੁਤ ਦੂਰ ਦੀ ਗੱਲ ਸੋਚਣ ਵੀ ਨਾ। ਇਸ ਮੌਕੇ ਚੌਧਰੀ ਯਸ਼ਪਾਲ ਅਤੇ ਅਨੰਦ ਕਿਸ਼ੋਰ ਨੇ ਕਿਹਾ ਅੱਜ ਮੁੱਖ ਮੰਤਰੀ ਲੁਧਿਆਣਾ ਵਿਚ ਮੌਜੂਦ ਹਨ ਉਹਨਾਂ ਦੀ ਆਓ ਭਗਤ ਵਿਚ ਸਾਰਾ ਪ੍ਰਸ਼ਾਸ਼ਨ ਲਗਾ ਹੋਇਆ ਹੈ ਜਦਕਿ ਇਸ ਪੰਜਾਬ ਰਾਜ ਦੀ ਸਭ ਤੋਂ ਵਧ ਗਿਣਤੀ ਦੇ ਐੱਸ ਸੀ ਸਮਾਜ ਦੇ ਲੋਕਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਤਕ ਨਹੀਂ ਸਰਕੀ ਅਤੇ ਨ ਹੀ ਇਸ ਗੰਭੀਰ ਮਾਮਲੇ ਤੇ ਮੁੱਖ ਮੰਤਰੀ ਦਾ ਕੋਈ ਵੀ ਬਿਆਨ ਸਾਮ੍ਹਣੇ ਨਹੀਂ ਆਇਆ ਅਤੇ ਇਹਨੀ ਦੀ ਧਰਨੇ ਤੇ ਬੈਠ ਕੇ ਪ੍ਰਸ਼ਾਸ਼ਨ ਨੇ ਸਾਡੀ ਗੱਲ ਨ ਸੁਣ ਕੇ ਪ੍ਰਸ਼ਾਸ਼ਨ ਨੇ ਖੁਦ ਰੋਡ ਜਾਮ ਕਰਨ ਲਈ ਮਜਬੂਰ ਕੀਤਾ । ਧਰਨੇ ਵਿੱਚ ਪੁੱਜੇ ਬੁੱਧੀਜੀਵੀ ਵਰਗ ਨੇ ਪ੍ਰਸ਼ਾਸ਼ਨ ਦੇ ਢਿੱਲ ਮੱਠ ਵਾਲੇ ਰਵਈਏ ਦੀ ਨਿੰਦਾ ਕਰਦਿਆਂ ਹੋਏ ਰੋਡ ਜਾਮ ਲਈ ਜਿਲ੍ਹਾ ਪ੍ਰਸ਼ਾਸ਼ਨ ਨੂੰ ਜਿੰਮੇਵਾਰ ਆਖਿਆ। ਬੁੱਧੀਜੀਵੀਆਂ ਨੇ ਕਿਹਾ ਕਿ ਪੰਨੂ ਨੂੰ ਜ਼ੋ ਸੁਨੇਹਾ ਅਸੀਂ ਦੇਣਾ ਚਾਹੁੰਦੇ ਸੀ ਉਸਦੇ ਉਲਟ ਪ੍ਰਸ਼ਾਸ਼ਨ ਨੇ ਪੰਨੂ ਪੱਖੀ ਸੁਨੇਹਾ ਦੇਣ ਲਈ ਧਰਨਾਕਾਰੀਆਂ ਨੂੰ ਮਜਬੂਰ ਕੀਤਾ। ਅੱਜ ਦੇ ਧਰਨੇ ਦੇ ਪ੍ਰਬੰਧਕਾਂ ਦੀ ਰੋਡ ਜਾਮ ਕਰਨ ਦੀ ਕੋਈ ਯੋਜਨਾ ਨਹੀਂ ਸੀ ਬਲਕਿ ਉਨ੍ਹਾਂ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਹੀ ਇਸਦੀ ਸਰਬ ਸਾਂਝੀ ਰਾਏ ਬਣਾਈ ਸੀ। ਉਨ੍ਹਾਂ ਦੀ ਇੱਕੋ ਮੰਗ ਸੀ ਕਿ ਧਰਨਾ ਸਥਾਨ ਤੇ ਪਹੁੰਚ ਕੇ ਲੁਧਿਆਣਾ ਦੇ ਡੀਸੀ ਸਾਡਾ ਮੰਗ ਪੱਤਰ ਲੈ ਜਾਣ। ਪਰ ਪ੍ਰਸ਼ਾਸ਼ਨ ਕਈ ਘੰਟੇ ਇਸ ਪ੍ਰਤੀ ਗੰਭੀਰ ਨਹੀਂ ਹੋਇਆ। ਬੁੱਧੀਜੀਵੀਆਂ ਨੇ ਕਿਹਾ ਕਿ ਅਜਿਹਾ ਮਾਹੌਲ ਤਾਂ ਪੰਨੂ ਸਿਰਜਣਾ ਚਾਹੁੰਦਾ ਹੈ ਜਿਸਨੂੰ ਬਣਾਉਣ ਚ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖੁਦ ਮੋਹਰੀ ਰੋਲ ਅਦਾ ਕਰ ਰਿਹਾ ਹੈ ਜਦਕਿ ਉਸਦੀ ਡਿਊਟੀ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਬਚਾਉਣਾ ਹੈ ਨਾ ਕਿ ਪ੍ਰੇਸ਼ਾਨੀਆਂ ਪੈਦਾ ਕਰਨਾ। ਧਰਨਾ ਕਰੀਆਂ ਨੇ ਕਿਹਾ ਪੰਜਾਬ ਸਰਕਾਰ ਲੁਧਿਆਣਾ ਪੱਛਮੀਂ ਵਿੱਚ ਇਸਦਾ ਖਮਿਆਜ਼ਾ ਭੁਗਤੇਗੀ । ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਜਿੰਦਰਪਾਲ ਦਰੋਚ, ਨਰੇਸ਼ ਧੀਂਗਾਨ, ਬਲਵਿੰਦਰ ਬਿੱਟਾ, ਹੰਸ ਰਾਜ ਸਾਬਕਾ ਕਾਉੰਸਲਰ, ਰਮਨਜੀਤ ਲਾਲੀ, ਵਿਪਿਨ ਕਲਿਆਣ, ਸੰਜੀਵ ਕੁਮਾਰ ਖੰਡੁ, ਜਤਿੰਦਰ ਜਿੰਦੀ, ਐਡਵੋਕੇਟ ਆਰ ਐਲ ਸੁਮਨ, ਐਡਵੋਕੇਟ ਨਰਿੰਦਰ ਆਦੀਆਂ, ਅਜੇ ਪਾਲ ਦਿਸਾਵਰ, ਬੰਸੀ ਲਾਲ ਪ੍ਰੇਮੀ, ਜਸਵਿੰਦਰ ਕਾਕੂ, ਰੋਸ਼ਣ ਲੱਖਾ, ਮਿੰਕਾ ਬਿਰਲਾ, ਗੁਰਪ੍ਰੀਤ ਮਹਿਦੂਦਾਂ, ਸਿਮਰਨ ਹੰਸ, ਹੈਪੀ, ਅਰੁਣ ਚਡਾਲੀਆ, ਅਰੁਣ ਵਾਲਿਆਂ, ਐਡਵੋਕੇਟ ਰਾਹੁਲ ਪੁਆਦ, ਰਜੇਸ਼ ਰਾਜਾ, ਸੋਮ ਨਾਥ ਹੀਰ, ਹਰਜਿੰਦਰ ਸੁਜਤਵਾਲ਼ ਸ਼ਮਸ਼ੇਰ, ਰਾਮ ਜੀ ਪਾਲ, ਇੰਦਰਜੀਤ, ਰਾਜੂ ਸਭਰਵਾਲ, ਕਾਲੀ ਘਾਈ, ਅਮਨ ਬੱਸੀ, ਸੋਹਨਵੀਰ ਰਨੀਆ, ਰਾਜਵੀਰ ਚੌਟਾਲਾ, ਸ਼ੀਤਲ ਆਦਿਵੰਸ਼ੀ, ਵਿਜੈ ਕਾਮਰੇਡ, ਚੇਤੰਨ ਵਰਮਾ, ਵਿਜੈ ਕੁਮਾਰ ਝੱਲੀ, ਰਾਜ ਕੁਮਾਰ ਰਾਜਾ, ਰਾਜਵੀਰ ਜਮਾਲਪੁਰ, ਬਿੱਟੂ ਡੁਲਗਚ, ਜਤਿੰਦਰ ਆਦੀਆ, ਸੋਨੂੰ ਨਾਗਰ, ਸਾਹਿਲ ਡਿਮਾਣਾ, ਨਰਿੰਦਰ ਬਿੱਟੂ, ਰਮਨਜੀਤ ਸੂਦ, ਰਜਿੰਦਰ ਮੂਲਨਿਵਾਸੀ, ਦੀਪਕ ਭੁੰਬਕ, ਲਵ ਦ੍ਰਾਵਿੜ, ਸੁਸ਼ੀਲ ਰੱਤੀ, ਸੋਨੂੰ ਸਿੱਧੂ, ਅਸ਼ੋਕਾ ਦਾਨਵ, ਅਰਪਿਤ ਚੁੰਬਰ, ਬਾਵਾ ਢੰਡਾ ਆਦਿ ਸਾਥੀ ਮਜੂਦ ਰਹੇ ।
ਸੰਵਿਧਾਨ ਬਚਾਓ ਸੰਘਰਸ਼ ਮੋਰਚੇ ਵੱਲੋਂ ਭਾਰਤੀ ਸੰਵਿਧਾਨ ਚੌਂਕ ‘ਚ ਧਰਨੇ ਤੋਂ ਬਾਅਦ ਕੀਤਾ ਗਿਆ ਰੋਡ ਜਾਮ
