ਨਾਭਾ(ਗੁਰਪ੍ਰੀਤ ਸਿੰਘ ਬਰਸਟ)ਨਾਭਾ ਪੁਲਿਸ ਵੱਲੋਂ ਮਿੱਲੀ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਇੱਕ ਸਰਪੰਚਨੀ ਸਮੇਤ 7 ਨਸ਼ਾ ਕਾਰੋਬਾਰੀਆਂ ਨੂੰ ਕਾਬੂ ਕਰਕੇ ਸਰਪੰਚਨੀ ਦੇ ਕਬਜੇ ਵਿੱਚੋਂ 30 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਜੋ ਉਸ ਵੱਲੋਂ ਨਸ਼ੇ ਦੇ ਕਾਰੋਬਾਰੀਆਂ ਨੂੰ ਛੁਡਵਾਉਣ ਬਦਲੇ ਲਈ ਗਈ ਸੀ।
ਜਾਣਕਾਰੀ ਦਿੰਦਿਆਂ ਸ਼੍ਰੀ ਮਤੀ ਮਨਦੀਪ ਕੌਰ ਡੀ, ਐਸ,ਪੀ,ਨਾਭਾ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਚੱਲਦੇ ਐਸ, ਐਸ, ਪੀ,ਪਟਿਆਲਾ,ਸ ਨਾਨਕ ਸਿੰਘ ਆਈ,ਪੀ,ਐਸ,ਸ਼੍ਰੀ ਯੋਗੇਸ਼ ਕੁਮਾਰ ਸ਼ਰਮਾ ਕਪਤਾਨ ਇੰਨਵੇਸਟੀਗੇਸ਼ਨ ਪੁਲਿਸ ਪਟਿਆਲਾ, ਦੇ ਆਦੇਸ਼ਾਂ ਦੇ ਚੱਲਦੇ ਨਾਭਾ ਪੁਲਿਸ ਵੱਲੋਂ ਇੱਕ ਅਜਿਹੇ ਗਿਰੋਹ ਦੀਆਂ ਔਰਤਾਂ ਨੂੰ ਕਾਬੂ ਕੀਤਾ ਗਿਆ ਜੋ ਨਸ਼ੇ ਵੇਚਣ ਦਾ ਕੰਮ ਕਰਦੀਆਂ ਸਨ ਜਿੰਨਾ ਵਿੱਚ ਇੱਕ ਮਹਿਲਾ ਸਰਪੰਚ ਵੀ ਸ਼ਾਮਿਲ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਣਕ…