ਲੁਟੇਰਿਆਂ ਦੇ ਬੁਲੰਦ ਹੋਸਲੇ: ਵਿਧਾਇਕ ਦੇ ਰਿਸ਼ਤੇਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਨਗਦੀ ਅਤੇ ਮੋਬਾਈਲ ਲੁੱਟੇ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਮਹਾਨਗਰ ਲੁਧਿਆਣਾ ਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਲੁਟੇਰੇ ਬੇ ਖੌਫ ਹੋ ਕੇ ਤੇਜ ਧਾਰ ਹਥਿਆਰ ਦਿਖਾ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਵਿਰੋਧ ਕਰਨ ਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ ।
ਇੱਕ ਹੈਰਾਨੀ ਜਨਕ ਮਾਮਲਾ ਟਿੱਬਾ ਥਾਣੇ ਦਾ ਸਾਹਮਣੇ ਆਇਆ ਹੈ ਹੈਰਾਨੀ ਜਨਕ ਇਸ ਵਾਸਤੇ ਕਿ ਪੀੜਤ ਕੋਈ ਹੋਰ ਨਹੀਂ ਹਲਕਾ ਵਿਧਾਇਕ ਦਾ ਨਜ਼ਦੀਕੀ ਰਿਸ਼ਤੇਦਾਰ ਭਰਾ ਹੈ ਜਿਸ ਉੱਪਰ ਬੀਤੀ ,,,ਨੂੰ ਤਿੰਨ ਲੁਟੇਰਿਆਂ ਵੱਲੋਂ ਉਸ ਸਮੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਸਵੇਰੇ ਸੈਰ ਵਾਸਤੇ ਘਰੋਂ ਨਿਕਲੇ ਸਨ।
ਵਾਰਦਾਤ ਤੋਂ ਬਾਅਦ ਵਿਧਾਇਕ ਦੇ ਰਿਸ਼ਤੇਦਾਰ ਬਲਵੰਤ ਸਿੰਘ ਵੱਲੋਂ ਪੁਲਿਸ ਨੂੰ ਸੂਚਨਾ ਦੇਂਦੇ ਕਿਹਾ ਕਿ ਉਹ ਟਿੱਬਾ ਰੋਡ ਦੇ ਮੁਹੱਲਾ ਗੁਰੂ ਗੋਬਿੰਦ ਨਗਰ ਦੇ ਰਹਿਣ ਵਾਲੇ ਹਨ 11 ਮਾਰਚ ਦੀ ਸਵੇਰ ਨੂੰ ਉਹ ਘਰੋਂ ਸੈਰ ਕਰਨ ਵਾਸਤੇ ਨਿਕਲੇ ਸਨ ਘਰ ਤੋਂ ਥੋੜੀ ਹੀ ਦੂਰ 3 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਹਥਿਆਰ ਕੱਢ ਉਸ ਤੇ ਹਮਲਾ ਕਰ ਦਿੱਤਾ ਅੱਪਣੇ ਬਚਾਅ ਚ ਜਦੋ ਉਸ ਵੱਲੋਂ ਆਪਣਾ ਹੱਥ ਅੱਗੇ ਕੀਤਾ ਤਾਂ ਲੁਟੇਰਿਆ ਵੱਲੋਂ ਕੀਤੇ ਵਾਰ ਨਾਲ ਉਹ ਜਖਮੀ ਹੋ ਗਿਆ ਉਸ ਤੋਂ ਬਾਅਦ ਲੁਟੇਰੇ ਉਸ ਪਾਸੋਂ 4 ਹਜਾਰ ਦੀ ਨਗਦੀ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।
ਇਸ ਮਾਮਲੇ ਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ ਕਿ ਜਦੋ ਇੱਕ ਵਿਧਾਇਕ ਦੇ ਰਿਸ਼ਤੇਦਾਰ ਤੇ ਹੋਏ ਹਮਲੇ ਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਚ 15 ਦਿਨ ਲੱਗਾ ਦਿੱਤੇ ਤਾਂ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੋਵੇਗਾ।

Leave a Reply

Your email address will not be published. Required fields are marked *