Preksha ਇੰਸਟੀਟਿਊਟ ਦੀ ਪਠਾਨਕੋਟ ਬਰਾਂਚ ਦਾ ਹੋਇਆ ਸ਼ੁਭ ਆਰੰਭ।

ਪਠਾਨਕੋਟ(ਤਰੁਨ)Preksha ਇੰਸਟੀਟਿਊਟ ਦੀ ਪਠਾਨਕੋਟ ਬਰਾਂਚ ਦਾ ਹੋਇਆ ਸ਼ੁਭ ਆਰੰਭ। ਦੱਸ ਦਈਏ ਕਿ ਦੀਨਾ ਨਗਰ ਤੋਂ Preksha ਇੰਸਟੀਟਿਊਟ ਨੂੰ ਜ਼ਬਰਦਸਤ ਸਫਲਤਾ ਮਿਲਣ ਤੋਂ ਬਾਅਦ ਪਠਾਨਕੋਟ ਦੇ ਵਿੱਚ ਵੀ ਇਸ ਦੀ ਦੂਸਰੀ ਬ੍ਰਾਂਚ ਖੋਲੀ ਗਈ।

ਇਸ ਮੌਕੇ ਤੇ ਜਿਲਾ ਐਜੂਕੇਸ਼ਨ ਅਫਸਰ ਰਜੇਸ਼ ਕੁਮਾਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਰਿਬਨ ਘੱਟ ਕੇ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਟੀਮ ਮੈਂਬਰ ਕੌਸ਼ਲ ਕੁਮਾਰ ਜੀ ਵੱਲੋਂ ਗੈਸਟ ਆਫ ਆਰਨਰ ਦੇ ਰੂਪ ਵਿੱਚ ਸ਼ਿਰਕਤ ਕੀਤੀ ਗਈ ਅਤੇ ਇਸ ਦੇ ਨਾਲ ਹੀ ਰਿਟਾਇਰਡ ਡਿਪਟੀ ਡੀ ਓ ਪਠਾਨਕੋਟ ਰਾਜੇਸ਼ਵਰ ਸਲਾਰੀਆ ਨੇ ਵੀ ਗੈਸਟ ਆਫ ਆਰਨਰ ਦੇ ਤੌਰ ਤੇ ਸ਼ਿਰਕਤ ਕੀਤੀ। ਉਥੇ ਹੀ ਇਸ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਕਿ ਕਿਹਾ ਇੰਸਟੀਟਿਊਟ ਦੇ ਐਮਡੀ ਰਜਤ ਸੈਣੀ ਨੇ, ਕਿਹਾ ਕਿ ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਬੱਚੇ ਆਪਣਾ ਰਜਿਸਟਰੇਸ਼ਨ ਕਰਵਾਉਣ ਅਤੇ ਉੱਚ ਪੱਧਰੀ ਸਿਖਿਆ ਹਾਸਿਲ ਕਰਕੇ ਆਪਣੇ ਆਪ ਨੂੰ ਕਾਮਯਾਬ ਬਣਾਉਣ।