ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਅਚਨਚੇਤ ਕੀਤਾ ਥਾਣਿਆਂ ਦਾ ਦੌਰਾ ,ਦਰਪੇਸ਼ ਖ਼ਾਮੀਆਂ ਨੂੰ ਜਲਦ ਦੂਰ ਕਰਨ ਦੇ ਦਿੱਤੇ ਆਦੇਸ਼

ਲੁਧਿਆਣਾ(ਡਿੰਪਲ/ਹਿਮਾਂਸ਼ੂ ਮਹਿਤਾ)ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਬੀਤੀ ਰਾਤ ਅਚਨਚੇਤ ਥਾਣਿਆਂ ਦਾ ਦੌਰਾ ਕਰਦੇ ਹੋਏ ਦਫਤਰਾਂ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਕਿਚਨ ਬਾਥਰੂਮ ਵਗੈਰਾ ਦਾ ਵੀ ਨਿਰੀਖਣ ਕੀਤਾ ਗਿਆ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਚੈਕਿੰਗ ਤੋਂ ਬਾਅਦ ਨੱਜਰ ਆਈਆ ਖ਼ਾਮੀਆਂ ਨੂੰ ਜਲਦ ਤੋਂ ਜਲਦ ਦਰੁਸਤ ਕਰਨ ਵਾਸਤੇ ਕਿਹਾ ਗਿਆ ਪੁਲਿਸ ਕਮਿਸ਼ਨਰ ਵੱਲੋਂ ਥਾਣਾ ਮੁਖੀ ਅਤੇ ਮੁਨਸ਼ੀ ਦੇ ਦਫਤਰ ਤੱਕ ਚੈਕ ਕੀਤੇ ਗਏ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਕੁੱਝ ਨਿਰਦੇਸ਼ ਵੀ ਦਿੱਤੇ ਗਏ।


ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਚਾਨਕ ਸਰਾਭਾ ਨਗਰ ਥਾਣੇ ਪੁਹੰਚ ਗਏ ਜਿਸ ਨਾਲ ਮੁਲਾਜਮਾਂ ਵਿੱਚ ਹਫਦੜਫਦੀ ਦਾ ਵੀ ਮਾਹੌਲ ਬਣ ਗਿਆ ਅਤੇ ਮੁਲਾਜਮ ਪੁਰੀ ਤਰਾਂ ਨਾਲ ਚੌਕਸ ਹੋ ਗਏ ਸਰਾਭਾ ਨਗਰ ਥਾਣਾ ਤੋਂ ਇਲਾਵਾ ਉਨ੍ਹਾਂ ਵੱਲੋਂ ਸਾਈਬਰ ਸੈਲ ਦਾ ਵੀ ਮੁਆਇਨਾ ਕੀਤਾ ਗਿਆ ਪੁਲਿਸ ਕਮਿਸ਼ਨਰ ਵੱਲੋਂ ਥਾਣਾ ਮੁਖੀ,ਮੁਨਸ਼ੀ ਦਫਤਰ,ਰਸੋਈ, ਸਟੋਰ ਰੂਮ,ਤੋਂ ਇਲਾਵਾ ਬਾਥਰੂਮਾਂ ਤੱਕ ਦੀ ਚੈਕਿੰਗ ਕੀਤੀ ਗਈ

ਪੁਲਿਸ ਕਮਿਸ਼ਨਰ ਵੱਲੋਂ ਸਾਹਮਣੇ ਆਈਆਂ ਕੁੱਝ ਕਮੀਆਂ ਨੂੰ ਦੂਰ ਕਰਨ ਵਾਸਤੇ ਕਿਹਾ ਗਿਆ ਊਨਾ ਦਾ ਕਹਿਣਾ ਸੀ ਕਿ ਪੁਲਿਸ ਥਾਣਿਆਂ ਚ ਪਬਲਿਕ ਦਾ ਜ਼ਿਆਦਾ ਆਉਣਾ ਜਾਣਾ ਹੁੰਦਾ ਹੈ ਜਿਸ ਕਰਕੇ ਥਾਣਿਆਂ ਚ ਕਿਸੇ ਕਮੀ ਦੀ ਵਜ੍ਹਾ ਨਾਲ ਆਮ ਪਬਲਿਕ ਨੂੰ ਕੋਈ ਮੁਸ਼ਕਿਲ ਪੇਸ਼ ਆਏ ਸਹੀ ਨਹੀਂ ਹੈ ।
ਪੁਲਿਸ ਕਮਿਸ਼ਨਰ ਵਲੋਂ ਉੱਥੇ ਮੌਜੂਦ ਕੁੱਝ ਲੋਕਾਂ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਗਈ ।

Leave a Reply

Your email address will not be published. Required fields are marked *