UPI ‘ਚ ਹੋਵੇਗਾ ਵੱਡਾ ਬਦਲਾਅ , ਭੁਗਤਾਨ ਦੇ ਬਦਲ ਜਾਣਗੇ ਨਿਯਮ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਜਲਦੀ ਹੀ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਵਿੱਚ ਬਾਇਓਮੈਟ੍ਰਿਕ ਪ੍ਰਮਾਣੀਕਰਨ ਦੀ ਸਹੂਲਤ ਜੋੜਨ ਜਾ ਰਿਹਾ ਹੈ। ਇਸ ਨਵੀਂ ਵਿਸ਼ੇਸ਼ਤਾ ਦੇ ਤਹਿਤ, ਉਪਭੋਗਤਾ ਹੁਣ ਹਰ ਵਾਰ ਲੈਣ-ਦੇਣ ਲਈ ਪਿੰਨ ਦਰਜ ਕਰਨ ਦੀ ਬਜਾਏ ਫੇਸ ਆਈਡੀ(ਚਿਹਰੇ ਦੀ ਪਛਾਣ) ਜਾਂ ਫਿੰਗਰਪ੍ਰਿੰਟ ਨਾਲ ਭੁਗਤਾਨਾਂ ਨੂੰ ਪ੍ਰਮਾਣਿਤ ਕਰਨ ਦੇ ਯੋਗ ਹੋਣਗੇ।

ਇਹ ਫੀਚਰਜ਼ ਫਿਲਹਾਲ ਸਮੀਖਿਆ ਦੇ ਪਡ਼ਾਅ ਵਿੱਚ ਹੈ ਅਤੇ ਇਸ ਨੂੰ ਲਾਗੂ ਕਰਨ ਨਾਲ ਭਾਰਤੀ ਰਿਜ਼ਰਵ ਬੈਂਕ ਅਤੇ ਹੋਰ ਰੇਗੁਲੈਂਟਰਾਂ ਦੀ ਪ੍ਰਵਾਨਗੀ ਜ਼ਰੂਰੀ ਹੋਵੇਗੀ। ਉਮੀਦ ਹੈ ਕਿ ਇਸ ਨੂੰ 2025 ਗਲੋਬਲ ਫਿਟਨੈਸ ਫੇਸਟ ਵਿੱਚ ਪੇਸ਼ ਕੀਤਾ ਜਾਵੇਗਾ ।

ਸੂਤਰਾਂ ਦੇ ਮੁਤਾਬਕ NPCI ਪਿਛਲੇ ਸਾਲ ਤੋਂ ਇਸ ਤਕਨਾਲੋਜੀ ਉੱਤੇ ਕੰਮ ਕਰ ਰਹੀ ਹੈ ਅਤੇ UPI ਇਕੋਸਿਸਟਮ ਦੇ ਪਾਟਨਰਸ ਦੇ ਨਾਲ ਫੀਡਬੈਕ ਸਾਂਝਾ ਕਰ ਰਿਹਾ ਹੈ। ਸਭ ਤੋਂ ਪਹਿਲਾ ਫੇਸ ਰਿਕਗਿਨਸ਼ਨ(ਚਿਹਰੇ ਦੀ ਪਛਾਣ) ਨੂੰ ਪਹਿਲ ਦਿੱਤੀ ਜਾਵੇਗੀ, ਬਸ਼ਰਤੇ ਯੂਜ਼ਰ ਡਿਵਾਇਸ ਉੱਤੇ ਇਹ ਸੁਵਿਧਾ ਪਹਿਲਾ ਤੋਂ ਹੀ ਐਕਟਿਵ ਹੋਵੇ।

ਸ਼ੂਰੂਆਤ ਵਿੱਚ ਇਹ ਸਿਸਟਮ ਉਪਭੋਗਤਾਂ ਦੇ ਫੋਨ ਵਿੱਚ ਮੌਜ਼ੂਦ ਬਾਇਮੈਟਿ੍ਕ ਡਾਟਾ ਨੂੰ ਇਸਤੇਮਾਲ ਕਰੇਗਾ ਅਤੇ ਇਕ Remitter Bank ਨੂੰ ਭੇਜੇਗਾ । ਲੈਣ-ਦੇਣ ਤਾਂ ਹੀ ਪੂਰਾ ਹੋਵੇਗਾ ਜਦੋਂ ਬੈਂਕ ਇਸ ਪੂੰਜੀ ਨੂੰ ਵੈਦ ਮੰਨੇਗਾ ।

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਵਾਂ ਸਿਸਟਮ OTP ਅਤੇ PIN ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗਾ ਅਤੇ ਧੋਖਾਧੜੀ ਦੀ ਸੰਭਾਵਨਾ ਵੀ ਘੱਟ ਹੋਵੇਗੀ। ਹਾਲਾਂਕਿ, ਸ਼ੁਰੂਆਤੀ ਪੜਾਅ ਵਿੱਚ, ਬਾਇਓਮੈਟ੍ਰਿਕ ਭੁਗਤਾਨਾਂ ਲਈ ਲੈਣ-ਦੇਣ ਦੀ ਰਕਮ ‘ਤੇ ਇੱਕ ਸੀਮਾ ਨਿਰਧਾਰਤ ਕੀਤੀ ਜਾ ਸਕਦੀ ਹੈ। ਇਹ ਵੀ ਦੇਖਿਆ ਜਾਵੇਗਾ ਕਿ ਕੀ ਇਸਨੂੰ PhonePe, Google Pay, Paytm, BHIM ਵਰਗੀਆਂ ਵੱਖ-ਵੱਖ ਐਪਾਂ ਲਈ ਵੱਖਰੇ ਤੌਰ ‘ਤੇ ਸੈੱਟ ਕਰਨਾ ਪਵੇਗਾ।

Leave a Reply

Your email address will not be published. Required fields are marked *