ਪਟਿਆਲਾ(ਗੁਰਪ੍ਰੀਤ ਸਿੰਘ ਬਰਸਟ),ਪ੍ਰਸ਼ਾਦ ਵਾਲੀਆਂ ਰੇੜੀਆਂ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਨੇ ਉਸ ਸਮੇ ਗੰਬੀਰ ਰੂਪ ਧਾਰ ਲਿਆ ਜਦੋ ਦੂਸਰੀ ਧਿਰ ਵੱਲੋ ਹਿੰਦੂ ਨੇਤਾ ਉੱਪਰ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ ਅਤੇ ਗਾਹਲੀ ਗਲੋਚ ਕੀਤਾ ਗਿਆ ਹਿੰਦੂ ਨੇਤਾ ਉੱਪਰ ਹਮਲਾ ਹੋਣ ਮੌਕੇ ਉੱਥੇ ਵੱਡੀ ਮਾਤਰਾ ਚ ਪੁਲਿਸ ਵੀ ਮੌਜੂਦ ਸੀ ਪੁਲਿਸ ਦੀ ਮੌਜੂਦਗੀ ਚ ਹਿੰਦੂ ਨੇਤਾ ਤੇ ਇਸ ਤਰਾਂ ਹਮਲਾ ਹੋਣਾ ਵਡਾ ਸਵਾਲ ਖੜਾ ਕਰਦਾ ਹੈ ।
ਹਿੰਦੂ ਨੇਤਾ ਬ੍ਰਹਮਾ ਨੰਦ ਗਿਰੀ ਦਾ ਕਿਹਣਾ ਸੀ ਕਿ ਇੱਕ ਗੱਗੀ ਪੰਡਿਤ ਨਾਮ ਢੇ ਵਿਆਕਤੀ ਵੱਲੋਂ ਮੰਦਰ ਚ ਆਉਣ ਵਾਲੇ ਸ਼ਰਧਾਲੂਆਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਪ੍ਰਸ਼ਾਦ ਵੀ ਮਿਲਾਵਟੀ ਵੇਚਿਆ ਜਾਂਦਾ ਹੈ ਉਕਤ ਵਿਆਕਤੀ ਵੱਲੋਂ ਪ੍ਰਸ਼ਾਦ ਦੀ ਆੜ ਵਿੱਚ ਨਸ਼ਾ ਵੇਚਿਆ ਜਾਂਦਾ ਹੈ ਉਕਤ ਵਿਆਕਤੀ ਵੱਲੋਂ ਕੀਤੀਆਂ ਜਾਣ ਵਾਲੀਆਂ ਹਰਕਤਾ ਦੀ ਵਜ੍ਹਾ ਨਾਲ ਉਹਨਾਂ ਵੱਲੋਂ ਮਾਣਯੋਗ ਡਿਪਟੀ ਕਮਿਸ਼ਨਰ ਸਹਿਤ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਗਈ ਸੀ ਜਿੰਨਾ ਵੱਲੋਂ ਐਜੇ ਮੰਦਰ ਪਰਿਸਰ ਦਾ ਦੌਰਾ ਕੀਤਾ ਗਿਆ ਸੀ ਜਿਸ ਤੋਂ ਖਫਾ ਹੋ ਕੇ ਹੀ ਉਕਤ ਗੱਗੀ ਪੰਡਿਤ ਵੱਲੋਂ ਉਹਨਾਂ ਉੱਪਰ ਜਾਨ ਲੇਵਾ ਹਮਲਾ ਕੀਤਾ ਗਿਆ ਹੈ।
ਮੌਕੇ ਤੇ ਪੁਹੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਿਹਣਾ ਸੀ ਕਿ ਪ੍ਰਸ਼ਾਦ ਦੀਆਂ ਰੇਹੜੀਆਂ ਲਗਾਉਣ ਦੇ ਮਾਮਲੇ ਚ ਅੱਜ ਦੋਨਾਂ ਧਿਰਾਂ ਚ ਝਗੜਾ ਹੋਇਆ ਸੀ ਅਤੇ ਇੱਕ ਧਿਰ ਵੱਲੋਂ ਬ੍ਰਹਮਾ ਨੰਦ ਗਿਰੀ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇੱਕ ਵਿਆਕਤੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
