ਪਠਾਨਕੋਟ(ਤਰੁਨ)ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਪਠਾਣਕੋਟ ਦੇ ਇੰਟਰਸਟੇਟ ਨਾਕੇ ਮਾਧੋਪੁਰ ਵਿਖੇ ਪੰਜਾਬ ਪੁਲਿਸ ਵੱਲੋਂ ਚੈਕਿੰਗ ਅਭਿਆਨ ਮੁਹਿੰਮ ਨਾਈਟ ਡੋਮੀਨੇਸ਼ਨ ਦੇ ਚਲਦਿਆਂ ਪੰਜਾਬ ਪੁਲਿਸ ਦੇ ਡੀਆਈਜੀ ਰਾਜਪਾਲ ਸਿੰਘ ਸੰਧੂ ਦੇਰ ਰਾਤ ਤਕਰੀਬਨ ਇਕ ਵਜੇ ਦੇ ਕਰੀਬ ਮੁੱਖ ਤੌਰ ਤੇ ਪਹੁੰਚੇ ਅਤੇ ਉਹਨਾਂ ਵਲੋਂ ਸੁਰਕਸ਼ਾ ਵਿਵਸਥਾ ਦਾ ਜਾਇਜਾ ਲਿਆ ਗਿਆ। ਇਸ ਮੌਕੇ ਜਿਲਾ ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋ ਵੀ ਉਹਨਾਂ ਦੇ ਨਾਲ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀਆਈਜੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਲਗਾਤਾਰ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਕੁਝ ਆਪਰੇਸ਼ਨ ਚਲਾਏ ਜਾ ਰਹੇ ਹਨ ਜਿਸਦੇ ਚਲਦਿਆਂ ਅੱਜ ਸੂਬੇ ਭਰ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਪੁਲਿਸ ਦੇ ਮੁੱਖ ਅਧਿਕਾਰੀ ਜਗ੍ਹਾ ਜਗ੍ਹਾ ਤੇ ਜਾ ਕੇ ਨਾਕਿਆਂ ਦੀ ਚੈਕਿੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਸਮੇ ਅਲਰਟ ਮੋਡ ਤੇ ਹੈ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਪੁਲਿਸ ਦਾ ਮੁੱਖ ਮਕਸਦ ਹੈ ਅੱਜ ਲੋਕ ਵੀ ਇਹ ਚਾਹੁੰਦੇ ਹਨ ਕਿ ਪੰਜਾਬ ਚੋ ਨਸ਼ੇ ਦੀ ਜੋ ਬਿਮਾਰੀ ਹੈ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਣਾ ਚਾਹੀਦਾ ਹੈ ਹੁਣ ਪੰਜਾਬ ਪੁਲਿਸ ਦੇ ਨਾਲ ਹੋਰ ਮਹਿਕਮੇ ਜਿਵੇ ਕਿ ਹੈਲਥ ਵਿਭਾਗ ਤੋਂ ਇਲਾਵਾ ਹੋਰ ਡਿਪਾਰਟਮੈਂਟ ਇਸ ਸਮੇ ਪੁਲਿਸ ਦੇ ਨਾਲ ਮਿਲ ਕੇ ਨਸ਼ਿਆਂ ਖਿਲਾਫ ਕੰਮ ਕਰ ਰਹੇ ਹਨ ਬਾਕੀ ਜੋ ਨਾਈਟ ਡੋਮੀਨੇਸ਼ਨ ਮੁਹਿੰਮ ਹੈ ਅੱਗੇ ਵੀ ਚਲਦੀ ਰਹੇਗੀ
