ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਬੀਤੇ ਦਿਨੀਂ ਥਾਣਾ ਡਵੀਜਨ ਨਬੰਰ 7 ਦੇ ਅਧੀਨ ਆਉਂਦੇ ਇਲਾਕੇ ਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਦਰਿੰਦੇ ਵੱਲੋਂ ਘਰ ਦਿਆਂ ਦੀ ਗੈਰ ਮੌਜੂਦਗੀ ਵਿੱਚ 33 ਸਾਲਾ ਮਹਿਲਾ ਜੋ ਕਿ ਮਾਨਸਿਕ ਤੌਰ ਤੇ ਕਮਜ਼ੋਰ ਹੈ ਦੇ ਨਾਲ 5 ਦਿਨ ਲਗਾਤਾਰ ਬਲਾਤਕਾਰ ਕੀਤਾ ਜਾਂਦਾ ਰਿਹਾ ਇਸ ਘਟਨਾ ਦਾ ਪਤਾ ਉਸ ਸਮੇ ਲੱਗਾ ਜਦੋਂ ਇਸ ਘਟਨਾ ਦੀ ਸ਼ਿਕਾਰ ਮਹਿਲਾ ਦੀ ਮਾਂ ਜੋ ਕਿ ਆਪਣੇ ਗੋਡਿਆਂ ਦਾ ਇਲਾਜ ਕਰਵਾਉਣ ਵਾਸਤੇ ਹਸਪਤਾਲ ਦਾਖਲ ਸੀ ਛੁੱਟੀ ਮਿਲਣ ਤੋਂ ਬਾਅਦ ਘਰ ਪੁਹਚੀ ਤਾਂ ਇਸ ਮਾਮਲੇ ਦਾ ਖੁਲਾਸਾ ਹੋਇਆ ਪਤਾ ਲੱਗਣ ਤੇ ਪੀੜਤ ਮਹਿਲਾ ਦੀ ਭੈਣ ਵੱਲੋਂ ਗੁਆਂਢ ਚ ਰਹਿਣ ਵਾਲੇ ਵਿਆਕਤੀ ਭੋਲ਼ਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਦੇ ਅਧਾਰ ਤੇ ਥਾਣਾ ਡਵੀਜਨ ਨਬੰਰ 7 ਦੀ ਪੁਲਿਸ ਵੱਲੋਂ ਭੋਲ਼ਾ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ।
ਸ਼ਿਕਾਇਤ ਕਰਤਾ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਸ਼ਾਦੀ ਹੋ ਚੁੱਕੀ ਹੈ ਅਤੇ ਉਹ ਜਮਾਲਪੁਰ ਇਲਾਕੇ ਦੀ ਰਹਿਣ ਵਾਲੀ ਹੈ ਉਸ ਦੀ ਮਾਂ ਐਲ,ਆਈ,ਜੀ,ਫਲੈਟ ਚ ਰਹਿੰਦੀ ਹੈ ਜਿਸ ਦੇ ਕੋਲ ਹੀ ਉਸ ਦੀ ਭੈਣ ਵੀ ਰਹਿੰਦੀ ਹੈ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਉਸ ਦੀ ਮਾਂ ਇੱਕ ਸਫਾਈ ਸੇਵਕ ਵੱਜੋ ਨੌਕਰੀ ਕਰਦੀ ਹੈ ਜਿਸ ਦਾ ਸਮਰਾਲਾ ਚੌਂਕ ਦੇ ਇੱਕ ਹਸਪਤਾਲ ਵਿੱਚ ਗੋਡਿਆਂ ਦਾ ਇਲਾਜ ਚੱਲ ਰਿਹਾ ਸੀ ਛੁੱਟੀ ਮਿਲਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਉਸ ਦੇ ਘਰ ਛੱਡ ਆਪਣੇ ਘਰ ਚੱਲੀ ਗਈ ਬਾੜ ਵਿੱਚ ਉਸ ਦੀ ਮਾਂ ਵੱਲੋਂ ਉਸ ਨੂੰ ਜਲਦੀ ਨਾਲ ਆਪਣੇ ਕੋਲ ਆਉਣ ਵਾਸਤੇ ਫੋਨ ਕੀਤਾ ਗਿਆ ਜਦੋਂ ਉਹ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੀ ਮਾਂ ਦੇ ਘਰ ਪੁਹਚੀ ਤਾਂ ਮਾਂ ਵੱਲੋਂ ਉਸ ਨੂੰ ਦਸਿਆ ਗਿਆ ਕਿ ਉਹਨਾਂ ਦੇ ਘਰ ਕੋਲ ਰਹਿਣ ਵਾਲੇ ਗਵਾਂਢੀ ਭੋਲ਼ਾ ਵੱਲੋਂ ਉਹਨਾਂ ਦੀ ਗੈਰ ਹਾਜ਼ਰੀ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਦੀ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ ਜਿਸ ਦਾ ਪਤਾ ਤੱਦ ਲੱਗਾ ਜਦੋ ਉਹਨਾਂ ਦੀ ਲੜਕੀ ਦੇ ਪੇਟ ਵਿੱਚ ਜ਼ੋਰਦਾਰ ਦਰਦ ਹੋਣਾ ਸ਼ੁਰੂ ਹੋਇਆ ਪੁੱਛਣ ਤੇ ਉਸ ਵੱਲੋਂ ਆਪਣੇ ਨਾਲ ਬੀਤੀ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਗਈ ਜਿਸ ਦੇ ਚੱਲਦੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।
ਗਵਾਂਢੀ ਵੱਲੋਂ ਮਾਨਸਿਕ ਰੂਪ ਨਾਲ ਕਮਜ਼ੋਰ ਮਹਿਲਾ ਨਾਲ 5 ਦਿਨ ਤੱਕ ਬਲਾਤਕਾਰ, ਹੈਵਾਨੀਅਤ ਦੀਆਂ ਹੱਦਾਂ ਪਾਰ
