ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਇੱਕ ਸਿਰਫਿਰੇ ਪ੍ਰੇਮੀ ਵੱਲੋਂ ਸਪਾ ਸੈਂਟਰ ਚ ਕੰਮ ਕਰਦੀ ਆਪਣੀ ਪ੍ਰੇਮਿਕਾ ਦਾ ਚਾਕੂ ਨਾਲ ਗੱਲ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਕਾਤਲ ਪ੍ਰੇਮੀ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਵੱਲੋਂ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਸੂਤਰਾਂ ਮੁਤਾਬਕ ਇਸ ਕਤਲ ਦੇ ਪਿੱਛੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਉੱਪਰ ਵਿਆਹ ਕਰਵਾਉਣ ਅਤੇ ਸਪਾ ਸੈਂਟਰ ਦੀ ਨੌਕਰੀ ਛੱਡਣ ਦੀ ਵਜ੍ਹਾ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਮੌਕੇ ਤੇ ਪੁਹਚ ਕਾਤਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ
ਅਤੇ ਮ੍ਰਿਤਿਕ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਵਾਸਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਪੁਲਿਸ ਵੱਲੋਂ ਇਸ ਕਤਲ ਕਾਂਡ ਦੀ ਬਾਰੀਕੀ ਨਾਲ ਜਾਂਚਪੜਤਾਲ ਕੀਤੀ ਜਾ ਰਹੀ ਹੈ ਕਾਬੂ ਕੀਤੇ ਗਏ ਹਮਲਾਵਰ ਦੀ ਪਹਿਚਾਣ ਸਿਮਰਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗਰੇਵਾਲ ਚੌਂਕ ਅਜੀਤ ਨਗਰ ਮਲੇਰਕੋਟਲਾ ਵੱਜੋ ਅਤੇ ਮ੍ਰਿਤਿਕ ਮਹਿਲਾ ਦੀ ਪਹਿਚਾਣ ਅਖਵਿੰਦਰ ਕੌਰ 32 ਸਾਲ ਵੱਜੋ ਹੋਈ ਅਤੇ ਉਸ ਦੇ ਇੱਕ ਲੜਕਾ ਅਤੇ ਇੱਕ ਲੜਕੀ ਹੈ ਮਹਿਲਾ ਦਾ ਆਪਣੇ ਪਤੀ ਨਾਲ ਝਗੜਾ ਚੱਲਦਾ ਹੋਣ ਕਰਕੇ ਉਹ ਪਿੰਡ ਡੇਹਲੋਂ ਦੇ ਨਜ਼ਦੀਕ ਰਹਿੰਦੀ ਸੀ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਸਪਾ ਸੈਂਟਰ ਚ ਨੌਕਰੀ ਕਰਦੀ ਸੀ ਅਤੇ ਉਹ ਸਿਮਰਜੀਤ ਸਿੰਘ ਨਾਲ ਅਰਸਾ ਇੱਕ ਸਾਲ ਦੇ ਕਰੀਬ ਤੋਂ ਲਿਵ ਐਂਡ ਰਿਲੇਸ਼ਨ ਸ਼ਿਪ ਚ ਰਹਿ ਰਹੀ ਸੀ,
ਜਾਣਕਾਰੀ ਅਨੁਸਾਰ ਮ੍ਰਿਤਿਕ ਅਖਵਿੰਦਰ ਕੌਰ ਦੀ ਭੈਣ ਹਰਜੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਭੈਣ ਅਖਵਿੰਦਰ ਕੌਰ ਦਾ ਪਿੱਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਜਿਸ ਦੀ ਵਜ੍ਹਾ ਨਾਲ ਉਹ ਡੇਹਲੋਂ ਕੋਲ ਆਪਣੇ ਬੱਚਿਆਂ ਸਮੇਤ ਰਹਿ ਰਹੀ ਸੀ ਇਸ ਦੌਰਾਨ ਉਸ ਦੀ ਮੁਲਾਕਾਤ ਮਲੇਰਕੋਟਲਾ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਨਾਲ ਹੋ ਗਈ ਮੁਲਾਜਮ ਸਿਮਰਜੀਤ ਸਿੰਘ ਉਸ ਦੀ ਭੈਣ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਵਾਸਤੇ ਉਹ ਅਖਵਿੰਦਰ ਕੌਰ ਨੂੰ ਸਪਾ ਸੈਂਟਰ ਦੀ ਨੌਕਰੀ ਛੱਡਣ ਵਾਸਤੇ ਕਹਿੰਦਾ ਰਹਿੰਦਾ ਸੀ ਕਿਉ ਕਿ ਉਹ ਸਪਾ ਸੈਂਟਰ ਦੀ ਨੌਕਰੀ ਛੱਡਣ ਤੋਂ ਬਾਅਦ ਹੀ ਆਪਣੇ ਮਾਤਾ ਪਿਤਾ ਨਾਲ ਮ੍ਰਿਤਿਕਾ ਨੂੰ ਮਿਲਾਉਣਾ ਚਾਹੁੰਦਾ ਸੀ ਪਰ ਅਖਵਿੰਦਰ ਕੌਰ ਵੱਲੋਂ ਉਸ ਦੇ ਗੁਜ਼ਾਰੇ ਦਾ ਜਰੀਆ ਹੋਣ ਕਰਕੇ ਸਪਾ ਸੈਂਟਰ ਦੀ ਨੌਕਰੀ ਛੱਡਣ ਤੋਂ ਸਿਮਰਜੀਤ ਸਿੰਘ ਨੂੰ ਮਨਾਂ ਕਰ ਦਿੱਤਾ ਗਿਆ ਸੀ ਜਿਸ ਕਰਕੇ ਦੋਨਾਂ ਦਾ ਆਪਸ ਵਿੱਚ ਝਗੜਾ ਰਹਿਣ ਲੱਗਾ ਇਸ ਗੱਲ ਨੂੰ ਲੈ ਕੇ ਕਈ ਵਾਰ ਸਿਮਰਜੀਤ ਸਿੰਘ ਵੱਲੋਂ ਸਪਾ ਸੈਂਟਰ ਚ ਆ ਕੇ ਵੀ ਝਗੜਾ ਕੀਤਾ ਜਾਂਦਾ ਰਿਹਾ ਸੀ।
ਵੀਰਵਾਰ ਘਟਨਾ ਵਾਲੇ ਦਿਨ ਜਦੋ 3 ਵੱਜੇ ਦੇ ਕਰੀਬ ਮ੍ਰਿਤਿਕਾ ਅਖਵਿੰਦਰ ਕੌਰ ਸਪਾ ਸੈਂਟਰ ਚ ਅੰਦਰ ਮੌਜੂਦ ਸੀ ਤਾਂ ਦੋਸ਼ੀ ਸਪਾ ਸੈਂਟਰ ਚ ਆਇਆ ਅਤੇ ਮ੍ਰਿਤਿਕਾ ਨਾਲ ਬਹਿਸ ਬਾਜੀ ਕਰਨ ਲੱਗ ਪਿਆ ਅਤੇ ਦੋਸ਼ੀ ਵੱਲੋਂ ਗੁੱਸੇ ਵਿੱਚ ਆ ਕੇ ਆਪਣੇ ਨਾਲ ਲਿਆਂਦੇ ਚਾਕੂ ਨਾਲ ਮ੍ਰਿਤਿਕਾ ਦੀ ਗਰਦਨ ਤੇ ਵਾਰ ਕਰ ਦਿੱਤਾ ਜਿਸ ਦੀ ਵਜ੍ਹਾ ਨਾਲ ਉਹ ਗੰਬੀਰ ਰੂਪ ਚ ਜਖਮੀ ਹੋ ਗਈ ਅਤੇ ਆਪਣੇ ਬਚਾਉ ਵਾਸਤੇ ਬਾਹਰ ਨੂੰ ਭੱਜੀ ਪਰ ਜਿਆਦਾ ਖੂਨ ਵਹਿ ਜਾਣ ਕਰਕੇ ਉਹ ਉੱਥੇ ਹੀ ਡਿੱਗ ਪਈ ਇਸ ਦੌਰਾਨ ਦੋਸ਼ੀ ਵੱਲੋ ਬਚਾਉ ਵਾਸਤੇ ਆਏ ਇੱਕ ਹੋਰ ਨੌਜਵਾਨ ਤੇ ਵੀ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਵੀ ਜਖਮੀ ਕਰ ਦਿੱਤਾ ਗਿਆ ।
ਪੁਲਿਸ ਵੱਲੋਂ ਮੌਕੇ ਤੋਂ ਲੱਗੇ ਸੀ,ਸੀ,ਟੀ, ਵੀ,ਫੁਟੇਜ ਹਾਸਿਲ ਕਰਕੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।