ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਲੁਧਿਆਣਾ ਪੁਲਿਸ ਕਮਸ਼ਿਨਰ ਦੇ ਅਧੀਨ ਆਉਂਦੇ ਥਾਣਾ ਡੇਹਲੋਂ ਦੇ ਘੇਰੇ ਅੰਦਰ ਪਿੰਡ ਰੁੜਕਾ ਸਾਈਡ ਵੱਲ ਡੇਹਲੋਂ ਬਾਈਪਾਸ ‘ਤੇ ਖਾਣਾ ਖਾ ਕੇ ਘਰ ਵਾਪਸ ਰਹੇ ਕਾਰੋਬਾਰੀ ਪਤੀ-ਪਤਨੀ ‘ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਤੇ ਕਾਰੋਬਾਰੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਦੀ ਪਛਾਣ ਲਿਪਸੀ (32 ਸਾਲ ) ਪਤਨੀ ਅਨੋਖ ਮਿੱਤਲ ਵਾਸੀ ਲੁਧਿਆਣਾ ਵਜੋਂ ਹੋਈ ਹੈ।
ਦਸਿਆ ਜਾ ਰਿਹਾ ਹੈ ਕਿ ਅਨੋਖ ਮਿੱਤਲ ਸਿਆਸੀ ਤੌਰ ਤੇ ਵੀ ਸਰਗਰਮ ਸਿਆਸਤ ਦਾ ਹਿਸਾ ਹਨ ਉਹਨਾ ਦਾ ਪਹਿਲਾਂ ਕਾਂਗਰਸ ਪਾਰਟੀ ਨਾਲ ਅਤੇ ਮੌਜੂਦਾ ਸਮੇਂ ਚ ਆਮ ਆਦਮੀ ਪਾਰਟੀ ਨਾਲ ਸਬੰਧ ਹਨ ਜਿਸਦੇ ਚੱਲਦੇ ਪੁਲਿਸ ਵੱਲੋਂ ਇਸ ਕਤਲ ਮਾਮਲੇ ਨੂੰ ਕਈ ਐਂਗਲਾ ਤੋਂ ਵੀ ਦੇਖਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਇਸ ਮਾਮਲੇ ਚ ਕੁੱਝ ਵੀ ਬੋਲਣ ਤੋਂ ਕਿਨਾਰਾ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਉਕਤ ਜੋੜਾ ਲੁਧਿਆਣਾ-ਮਾਲੇਰਕੋਟਲਾ ਸੜਕ ‘ਤੇ ਸਥਿਤ ਇਕ ਰੈਸਟੋਰੈਂਟ ਤੋਂ ਖਾਣਾ ਖਾ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਬਾਈਪਾਸ ਡੇਹਲੋਂ ‘ਤੇ ਪੁੱਜੇ ਤਾਂ ਕੁਝ ਲੁਟੇਰਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਅਨੋਖ ਮਿੱਤਲ ਬੇਹੋਸ਼ ਹੋ ਗਿਆ, ਜਦਕਿ ਉਸਦੀ ਪਤਨੀ ਲਿਪਸੀ ਦੀ ਮੌਕੇ ‘ਤੇ ਮੌਤ ਹੋ ਗਈ। ਡੇਹਲੋਂ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅਨੋਖ ਮਿੱਤਲ ਨੂੰ ਇਲਾਜ ਲਈ ਦਿਆਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਖੂਨ ਨਾਲ ਲੱਥਪੱਥ ਔਰਤ ਕਾਫੀ ਦੇਰ ਪਈ ਰਹੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਘਟਨਾ ਵਾਲੀ ਥਾਂ ਤੋਂ ਕਰੀਬ ਥੋੜੀ ਦੂਰੀ ‘ਤੇ ਇਕ ਢਾਬਾ ਮਾਲਕ ਨੇ ਔਰਤ ਦੇ ਚੀਕਣ ਦੀ ਆਵਾਜ਼ ਸੁਨਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪੁਹਚੀ ਪੁਲਿਸ ਵੱਲੋਂ ਔਰਤ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ । ਲਿਪਸੀ ਦੇ ਦੋ ਬੱਚੇ ਹਨ। ਜਾਣਕਾਰੀ ਮੁਤਾਬਕ ਲਿਪਸੀ ਆਪਣੇ ਪਤੀ ਅਨੋਖ ਮਿੱਤਲ ਨਾਲ ਡਿਨਰ ਕਰਨ ਗਈ ਸੀ। ਅਨੋਖ ਮਿੱਤਲ ਇੱਕ ਬੈਟਰੀ ਕਾਰੋਬਾਰੀ ਹੈ।ਇਸ ਮਾਮਲੇ ਵਿੱਚ ਪੁਲੀਸ ਵੱਲੋਂ ਕਈ ਐਂਗਲਾ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸ ਕਰਕੇ ਪੁਲਿਸ ਵੱਲੋਂ ਚੁੱਪ ਵਰਤੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਮਾਮਲਾ ਕਈ ਸਵਾਲ ਪੈਦਾ ਕਰਦਾ ਨਜ਼ਰ ਆ ਰਿਹਾ ਹੈ ਕਿ ਜਿਸ ਸਮੇਂ ਦੋਨੋ ਪਤੀ ਪਤਨੀ ਖਾਣਾ ਖਾਣ ਵਾਸਤੇ ਗਏ ਸਨ ਤਾਂ ਉਨ੍ਹਾਂ ਨਾਲ ਉਹਨਾਂ ਦੇ ਬੱਚੇ ਕਿਉਂ ਨਹੀਂ ਸਨ ਦੂਸਰਾ ਕਾਰੋਬਾਰੀ ਦੇ ਬੇ ਹੋਸ਼ ਹੋਣ ਦੀ ਵਜ੍ਹਾ ਕੀ ਲੁਟੇਰਿਆਂ ਵੱਲੋਂ ਕਿਸੇ ਬੇਹੋਸ਼ ਕਰਨ ਵਾਲੀ ਦਵਾਈ ਦੀ ਵਰਤੋਂ ਕੀਤੀ ਗਈ ਬੇ ਹੋਸ਼ੀ ਦੌਰਾਨ ਉੱਥੋਂ ਲੰਘਣ ਵਾਲੇ ਹੋਰ ਰਾਹਗੀਰਾਂ ਵੱਲੋਂ ਪੁਲਿਸ ਨੂੰ ਕੋਈ ਸੂਚਨਾ ਕਿਉਂ ਨਹੀਂ ਦਿੱਤੀ ਗਈ ਮਹਿਲਾ ਦੇ ਸਰੀਰ ਤੇ ਅਣਗਿਣਤ ਜਖਮਾਂ ਦਾ ਹੋਣਾ ਦੂਸਰੇ ਪਾਸੇ ਕਾਰੋਬਾਰੀ ਨੂੰ ਘੱਟ ਸੱਟਾ ਦਾ ਲੱਗਣਾ ਜਦੋ ਕਿ ਆਮ ਤੌਰ ਤੇ ਪਤੀ ਵੱਲੋਂ ਬਚਾਆ ਕਰਨ ਸਮੇਂ ਉਸ ਦੇ ਜ਼ਿਆਦਾ ਸੱਟਾਂ ਲੱਗਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ ਦੋਨਾਂ ਦੇ ਵਾਰਦਾਤ ਸਮੇ ਦੋਨਾਂ ਦੇ ਆਪਸ ਵਿੱਚ ਕਾਫੀ ਦੂਰੀ ਦਾ ਹੋਣਾ ਇਹਨਾਂ ਸਵਾਲਾਂ ਦੇ ਜਵਾਬ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸੱਕਦੇ ਹਨ ਪਰ ਅਗਰ ਇਹ ਘਟਨਾ ਇਹਨਾਂ ਤੱਥਾਂ ਮੁਤਾਬਿਕ ਵਾਪਰੀ ਹੈ ਤਾਂ ਕਿ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਕਿ ਉਸ ਇਲਾਕੇ ਚੋ ਕਿਸੇ ਵੱਲੋ ਵੀ ਨਹੀਂ ਦੇਖਿਆ ਗਿਆ ਜਦੋਂ ਕਿ ਸੂਤਰਾਂ ਅਨੁਸਾਰ ਸੂਚਨਾ ਦੇਣ ਵਾਲੇ ਢਾਬੇ ਦੀ ਦੂਰੀ ਮਹਿਜ਼ 300 ਮੀਟਰ ਹੀ ਦਸੀ ਜਾ ਰਹੀ ਹੈ ,ਹਸਪਤਾਲ ਚ ਪੀੜਤ ਪ੍ਰੀਵਾਰ ਦੇ ਰਿਸ਼ਤੇਦਾਰਾਂ ਵੱਲੋਂ ਜੰਮ ਕੇ ਪੰਜਾਬ ਦੇ ਵਿਗੜੇ ਲਾਅ ਐਂਡ ਆਰਡਰ ਤੇ ਸਵਾਲ ਖੜੇ ਕਰਦਿਆਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦੇ ਉਂਗਲ ਚੁੱਕੀ ਗਈ ਉਹਨਾਂ ਦਾ ਕਹਿਣਾ ਸੀ ਕਿ ਅੱਗਰ ਪੰਜਾਬ ਦੇ ਹਾਲਾਤ ਨਾ ਸੁਧਰੇ ਤਾਂ ਉਹਨਾਂ ਨੂੰ ਪੰਜਾਬ ਛੱਡਣਾ ਪਵੇਗਾ।
