ਨਾਭਾ (ਗੁਰਪ੍ਰੀਤ ਸਿੰਘ ਬਰਸਟ) ਬੀਤੇ ਦਿਨ ਨਾਭਾ ਵਿੱਚ ਲਗਾਈ ਗਈ ਇੱਕ ਪ੍ਰਦਰਸ਼ਨੀ ਦੌਰਾਨ ਸਾਡੇ ਵਿਰਸੇ ਅਤੇ ਵਿਰਾਸਤ ਨੂੰ ਸਹੇਜ ਕੇ ਰੱਖੀ ਬੈਠੇ ਦੌਰਾਹਾਂ ਦੇ ਰਹਿਣ ਵਾਲੇ ਇੱਕ ਸ੍ਰ ਸ਼ਵਿੰਦਰ ਸਿੰਘ ਵੱਲੋਂ ਲੱਗਭੱਗ ਅਲੋਪ ਹੋ ਚੁਕੀਆ ਸਾਡੇ ਵਿਰਸੇ ਦੀਆਂ ਧਰੋਹਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਮੱਕਸਦ ਸੀ ਕਿ ਮਜੂਦਾ ਪੀੜੀ ਨੂੰ ਸਾਡੇ ਵਿਰਸੇ ਤੋਂ ਜਾਣੂ ਕਰਵਾਉਣਾ ਇਸ ਪ੍ਰਦਰਸ਼ਨੀ ਵਿੱਚ ਸ਼ਵਿੰਦਰ ਸਿੰਘ ਵੱਲੋਂ ਟਿਊਬਾਂ ਵਾਲੇ ਰੇਡੀਓ ਅਤੇ ਉਸ ਦੇ ਬਣਾਏ ਗਏ ਲਾਇਸੈਂਸ ਦੇ ਨਾਲ ਨਾਲ ਸਾਈਕਲ ਦਾ ਪੰਜਾਹ ਸਾਲ ਪਹਿਲਾਂ ਬਣਿਆ ਲਾਇਸੈਂਸ ਵੀ ਦਿਖਉਦੇ ਕਿਹਾ ਕਿ ਲਾਇਸੈਂਸ ਤੋਂ ਬਿਨਾਂ ਉਸ ਸਮੇ ਇਹਨਾਂ ਚੀਜ਼ਾਂ ਦੀ ਵਰਤੋਂ ਕਰਨਾ ਮਨਾਹੀ ਸੀ ਬਿਨਾਂ ਲਾਇਸੈਂਸ ਸਾਈਕਲ ਚਲਾਉਣ ਤੇ ਪੁਲਿਸ ਵੱਲੋ ਪੱਕੜੇ ਜਾਣ ਤੇ ਚਲਾਣ ਕਟਿਆ ਜਾਂਦਾ ਸੀ ਰੇਡੀਓ ਰੱਖਣ ਚਲਾਉਣ ਵਾਸਤੇ ਵੀ ਲਾਇਸੈਂਸ ਬਣਾਉਣਾ ਪੈਂਦਾ ਸੀ

ਇਹ ਸਨ ਸਾਡੇ ਦੇਸ਼ ਦੇ ਬੀਤੇ ਸਮੇਂ ਦੇ ਕਾਨੂੰਨ ਜਿਨ੍ਹਾਂ ਬਾਰੇ ਇਹ ਜਾਣਕਾਰੀ ਸ੍ਰ ਸ਼ਵਿੰਦਰ ਸਿੰਘ ਵੜੈਚ ਨੇ ਸਾਡੇ ਨਾਲ ਸਾਂਝਾ ਕਰਦਿਆਂ ਦਸਿਆ ਕਿ ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਅਗਰ ਤੁਸੀਂ ਸਾਈਕਲ ਚਲਾਉਣਾ ਹੁੰਦਾ ਸੀ ਤਾਂ ਤੁਹਾਨੂੰ ਉਸ ਵਾਸਤੇ ਸਰਕਾਰ ਪਾਸੋਂ ਲਾਈਸੈਂਸ ਬਣਾਉਣਾ ਪੈਂਦਾ ਸੀ ਨਹੀ ਤਾਂ ਪੁਲਿਸ ਵੱਲੋਂ ਤੁਹਾਡਾ ਚਲਾਣ ਕੀਤਾ ਜਾਂਦਾ ਸੀ ਬਿਨਾਂ ਲਾਇਸੈਂਸ ਤੋਂ ਕੋਈ ਰੇਡੀਓ ਨਹੀਂ ਚਲਾ ਸੱਕਦਾ ਸੀ,
ਪ੍ਰਦਰਸ਼ਨੀ ਵਿੱਚ ਘੋੜੇ ਦੀ ਕਾਠੀ,ਵਤੀਆਂ ਵਾਲਾ ਸਟੋਵ, ਪਾਣੀ ਗਰਮ ਕਰਨ ਵਾਲਾ ਹਮਾਮ,ਤੋਂ ਇਲਾਵਾ ਹੋਰ ਅਨੇਕਾਂ ਅਜਿਹੀਆਂ ਵਸਤੂਆਂ ਮੌਜੂਦ ਸਨ ਜਿਨਾਂ ਨੂੰ ਦੇਖ ਕੇ ਬੀਤੇ ਸਮੇਂ ਦੇ ਬਾਰੇ ਹੋਰ ਜਾਣਕਾਰੀਆਂ ਹਾਸਿਲ ਕਰਨ ਵਾਸਤੇ ਦਿੱਲ ਕਰਦਾ ਹੈ।

ਪ੍ਰਦਰਸ਼ਨੀ ਚ ਹਿਸਾ ਲੈ ਰਹੇ ਸ਼ਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਇਹ ਸ਼ੋਂਕ ਕਰੀਬ ਪੱਚੀ ਸਾਲ ਪਹਿਲਾਂ ਪਿਆ ਸੀ ਸ਼ੁਰੂ ਸ਼ੁਰੂ ਚ ਪ੍ਰੀਵਾਰ ਦੇ ਮੈਬਰਾਂ ਵੱਲੋਂ ਉਸ ਵੱਲੋਂ ਇਕੱਠੀਆਂ ਕੀਤੀਆਂ ਵਸਤੂਆਂ ਦੇ ਇਕੱਠੇ ਕਰਨ ਦਾ ਵਿਰੋਧ ਕੀਤਾ ਜਾਂਦਾ ਸੀ ਪਰ ਹੁਣ ਉਹ ਵੀ ਪੁਰਾਤਨ ਵਸਤੂਆਂ ਨੂੰ ਇਕੱਠੇ ਕਰਨ ਵਿੱਚ ਮੱਦਦ ਕਰਦੇ ਹਨ ਸ਼ਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਵੱਲੋਂ ਅੱਪਣੇ ਬੱਚਿਆਂ ਨੂੰ ਵੀ ਅੱਪਣੇ ਵਿਰਸੇ ਦੀ ਸੰਭਾਲ ਕਰਨ ਵਾਸਤੇ ਪ੍ਰੇਰਿਆ ਜਾਂਦਾ ਹੈ।