ਗਰਮੀ ਨਾਲ ਛੁੱਟਣਗੇ ਪਸੀਨੇ, 12 ਵੱਡੇ ਸ਼ਹਿਰਾਂ ‘ਚ ਅਲਰਟ ਜਾਰੀ

ਦੁਨੀਆ ਭਰ ਵਿਚ ਗਰਮੀ ਦਾ ਕਹਿਰ ਜਾਰੀ ਹੈ। ਇਟਲੀ ਵਿੱਚ ਤੇਜ਼ ਗਰਮੀ ਕਾਰਨ ਰੋਮ, ਮਿਲਾਨ ਅਤੇ ਟਿਊਰਿਨ ਸਮੇਤ 12 ਵੱਡੇ ਸ਼ਹਿਰਾਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਟਲੀ ਦੇ ਅਧਿਕਾਰੀਆਂ ਅਨੁਸਾਰ ਕਈ ਖੇਤਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ। ਸਿਹਤ ਮੰਤਰਾਲੇ ਨੇ ਅੱਜ ਅਤੇ ਅਗਲੇ ਹਫਤੇ ਦੇ ਅੰਤ ਲਈ ਰੋਮ, ਮਿਲਾਨ ਅਤੇ ਟਿਊਰਿਨ ਸਮੇਤ 12 ਵੱਡੇ ਸ਼ਹਿਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। 

ਉਨ੍ਹਾਂ ਕਿਹਾ ਕਿ ਰੈੱਡ ਅਲਰਟ ਵਾਲੇ ਸ਼ਹਿਰਾਂ ਦੀ ਗਿਣਤੀ ਅੱਜ 17 ਅਤੇ ਐਤਵਾਰ ਤੱਕ 21 ਹੋਣ ਦੀ ਉਮੀਦ ਹੈ। ਇਟਲੀ ਦੇ ਮੌਸਮ ਨਿਗਰਾਨੀ ਕੇਂਦਰ ਇਲ ਮੇਟੀਓ ਦੀ ਇੱਕ ਰਿਪੋਰਟ ਅਨੁਸਾਰ ਇਟਲੀ ਵਿੱਚ ਔਸਤ ਤਾਪਮਾਨ 16.9 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ, ਜਦੋਂ ਕਿ 50 ਸਾਲ ਪਹਿਲਾਂ ਇਹ 14.6 ਡਿਗਰੀ ਸੈਲਸੀਅਸ ਸੀ। ਇਲ ਮੇਟੀਓ ਦੇ ਮੌਸਮ ਵਿਗਿਆਨੀ ਲੋਰੇਂਜ਼ੋ ਟੇਡੀਸੀ ਨੇ ਇਸ ਵਾਧੇ ਦਾ ਕਾਰਨ ਸਮੁੰਦਰ ਦੇ ਉੱਚ ਤਾਪਮਾਨ ਨੂੰ ਦੱਸਿਆ ਹੈ। ਉਨ੍ਹਾਂ ਕਿਹਾ, ‘ਹਾਲ ਹੀ ਦੇ ਸਾਲਾਂ ਤੱਕ ਸਮੁੰਦਰ ਕੁਦਰਤੀ ਤਾਪਮਾਨ ਰੈਗੂਲੇਟਰ ਵਜੋਂ ਕੰਮ ਕਰਦਾ ਸੀ। ਹੁਣ ਇਹ ਗਰਮੀ ਵਧਾਉਣ ਵਾਲਾ ਬਣ ਗਿਆ ਹੈ।’

Leave a Reply

Your email address will not be published. Required fields are marked *