3 ਫਰਵਰੀ ਗੋਲੀਕਾਂਡ: ਐਫ.ਆਈ.ਆਰ. ਹਾਲੇ ਵੀ ਨਹੀਂ ਦਰਜ, ਪੀੜਤ ਦੇ ਇਲਜ਼ਾਮ! ਐਸ.ਐਚ.ਓ. ਨੇ ਮੰਗਿਆ ਨੰਬਰ, ਵਟਸਐਪ ‘ਤੇ ਪਹਿਲਾਂ ਹੀ ਹੋ ਚੁੱਕੀ ਗੱਲਬਾਤ

ਲੁਧਿਆਣਾ,(ਰਾਮ ਕ੍ਰਿਸ਼ਨ ਆਰੋੜਾ)ਬੀਤੀ 03 ਫਰਵਰੀ ਨੂੰ ਰਾਜਗੁਰੂ ਨਗਰ ਵਿੱਚ ਵਾਪਰੀ ਗੋਲੀ ਚੱਲਣ ਦੀ ਘਟਨਾ ਦੇ ਸਬੰਧ ਵਿੱਚ ਇੱਕ ਹਫਤੇ ਤੋਂ ਜਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਮਾਮਲਾ ਦਰਜ ਨਾ ਕਰਨ ਤੋਂ ਜਾਪਦਾ ਹੈ ਕਿ ਪੁਲਿਸ ਵੱਲੋਂ ਗੋਲੀ ਚਲਾਉਣ ਵਾਲਿਆ ਆਰੋਪੀਆ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਪੀੜਤ ਰੁਪਿੰਦਰ ਸਿੰਘ ਸੇਤੀਆ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਵਿੱਚ ਕੀਤਾ ਗਿਆ ਜਦੋਂ ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਥਾਣਾ ਸਰਾਭਾ ਨਗਰ ਦੇ ਇੰਚਾਰਜ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗੋਲੀ ਕੋਈ ਟਾਰਗੇਟ ਬੇਸ ਨਾਲ ਨਹੀਂ ਚਲਾਈ ਗਈ ਗੋਲੀ ਕਿਸੇ ਵੱਲੋਂ ਹਵਾਈ ਫਾਇਰ ਕੀਤਾ ਗਿਆ ਸੀ ਜੋ ਅਚਾਨਕ ਕਾਰ ਦੇ ਸ਼ੀਸ਼ੇ ਵਿੱਚ ਲੱਗੀ ਸੀ ਉਹਨਾਂ ਵੱਲੋਂ ਉਸ ਏਰੀਆ ਦੇ ਸੀ,ਸੀ,ਟੀ, ਵੀ,ਕੈਮਰੇ ਫੁਟੇਜ ਹਾਸਿਲ ਕੀਤੀ ਜਾ ਰਹੀ ਹੈ ਉਸ ਤੋਂ ਇਲਾਵਾ ਇਲਾਕੇ ਚੱਲਣ ਵਾਲੇ ਫੋਨ ਡੰਪ ਤੋਂ ਡਾਟਾ ਹਾਸਿਲ ਕਰਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀ ਕਿਸ ਪਾਸੇ ਅਤੇ ਕਿਸ ਵੱਲੋ ਚਲਾਈ ਗਈ ਹੈ।

ਇਸ ਮਾਮਲੇ ਚ ਪੀੜਤ ਰੁਪਿੰਦਰ ਸਿੰਘ ਸੇਤੀਆ ਦਾ ਕਹਿਣਾ ਸੀ ਕਿ ਉਹ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਦੇ ਪ੍ਰਧਾਨ ਹਨ 03 ਫਰਵਰੀ ਨੂੰ ਉਹ ਅੱਪਣੇ ਭਾਣਜੇ ਨਾਲ ਸਹਿਦੀਪ ਸਿੰਘ ਨਾਲ ਪੁੱਤਰ ਗੁਰਪ੍ਰੀਤ ਸਿੰਘ ਜੁਨੇਜਾ ਜਿਸ ਦੇ ਪਿਤਾ ਗੁਰਪ੍ਰੀਤ ਸਿੰਘ ਵੀ ਲੁਧਿਆਣਾ ਨਾਰਥ ਤੋਂ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਹਨ ਨਾਲ ਸਮਰ ਸਿੰਘ ਰਾਜਗੁਰੂ ਨਗਰ ਚ ਆਪਣੀ ਕਾਰ ਨੰਬਰ ਸੀ,ਐਚ,01 ਸੀ, ਐਚ 6991 ਤੇ ਕੰਮ ਆਏ ਸਨ ਤਾਂ ਅਚਾਨਕ ਉੱਥੇ ਇੱਕ ਅਣਜਾਣ ਨੰਬਰ ਦੀ ਕਾਰ ਆਈ ਜਿਸ ਚ ਸਵਾਰ ਅਣਜਾਣ ਲੋਕਾਂ ਵੱਲੋਂ ਗੋਲੀ ਚਲਾ ਦਿੱਤੀ ਜੋ ਉਹਨਾਂ ਦੀ ਕਾਰ ਦੇ ਫਰੰਟ ਸ਼ੀਸ਼ੇ ਨੂੰ ਚੀਰਦੀ ਹੋਈ ਡਰਾਈਵਿੰਗ ਸੀਟ ਤੇ ਬੈਠੇ ਰੁਪਿੰਦਰ ਸਿੰਘ ਸੇਤੀਆ ਦੇ ਉੱਪਰ ਜਾ ਡਿੱਗੀ ਪਰ ਖੁਸ਼ਕਿਸਮਤੀ ਨਾਲ ਰੁਪਿੰਦਰ ਸਿੰਘ ਸੇਤੀਆ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਗੋਲੀ ਚੱਲਣ ਦੀ ਘਟਨਾ ਵਾਪਰਨ ਤੋਂ ਬਾਅਦ ਉਹ ਬਹੁਤ ਜਿਆਦਾ ਘਬਰਾ ਗਏ ਅਤੇ ਸਹਿਮ ਨਾਲ ਕਾਰ ਦੇ ਅੰਦਰ ਹੀ ਆਪਣਾ ਬਚਾਅ ਕਰਨ ਦੀ ਮਨਸ਼ਾ ਨਾਲ ਇੱਧਰ ਉੱਧਰ ਹੋ ਗਏ ਕੁੱਝ ਸਮੇਂ ਬਾਅਦ ਉਹਨਾਂ ਵੱਲੋਂ ਹੌਸਲਾ ਕਰਦੇ ਕਾਰ ਚੋ ਬਾਹਰ ਨਿਕਲ ਕੇ ਪੁਲਿਸ ਕੰਟਰੋਲ ਤੇ ਘਟਨਾ ਦੀ ਸੂਚਨਾ ਦਿੱਤੀ ਗਈ ਲੱਗਭਗ ਅੱਧਾ ਘੰਟਾ ਬਾਅਦ ਪੀ,ਸੀ,ਆਰ,ਦਸਤੇ ਵੱਲੋਂ ਮੌਕੇ ਤੇ ਪੁਹੰਚ ਕੇ ਘਟਨਾ ਦੀ ਸੂਚਨਾ ਸਬੰਧਿਤ ਥਾਣਾ ਨੂੰ ਦਿੱਤੀ ਗਈ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਹੰਚੇ ਐਸ, ਐਚ,ਓ,ਵੱਲੋ ਘਟਨਾ ਦੀ ਜਾਣਕਾਰੀ ਹਾਸਿਲ ਕਰਦੇ ਹੋਏ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ।


ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤੇ ਹੋਏ ਹਨ ਕਿ ਹਥਿਆਰਾਂ ਨਾਲ ਕੋਈ ਵੀਡੀਓ ਫੋਟੋ ਨੂੰ ਵੀ ਸ਼ੋਸ਼ਲ ਮੀਡੀਆ ਤੇ ਅਪਲੋਡ ਕਰਨ ਵਾਲੇ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਏ ਪਰ ਗੋਲੀ ਚੱਲ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਮਾਮਲਾ ਦਰਜ ਨਾ ਕਰਨਾ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਅਤੇ ਇਸ ਤਰਾਂ ਦੀਆਂ ਅੰਨਕਿਆਸੀਆ ਵਾਰਦਾਤਾਂ ਨੂੰ ਵਾਪਰਨ ਵਿੱਚ ਬੜਾਵਾ ਦੇਣ ਬਰਾਬਰ ਹੈ।

Leave a Reply

Your email address will not be published. Required fields are marked *