ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਾਭਾ ਵੱਲੋਂ ਲਗਾਇਆ ਜਾ ਰਿਹਾ ਫ੍ਰੀ ਅੱਖਾਂ ਦਾ ਕੈਂਪ

ਨਾਭਾ(ਗੁਰਪ੍ਰੀਤ ਸਿੰਘ ਬਰਸਟ) ਅਖਾੜਾ ਘਮੰਡਾ ਦਾਸ ਜੀ ਅਲਾਸ ਬੇਰੀ ਵਾਲਾ ਅਮ੍ਰਿਤਸਰ ਸਾਹਿਬ ਵੱਲੋਂ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਾਭਾ ਵੱਲੋਂ 22 ਫਰਵਰੀ ਦਿਨ ਸ਼ਨੀਵਾਰ ਸਵੇਰੇ 10 ਵੱਜੇ ਇੱਕ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਲੁਧਿਆਣਾ ਦੇ ਸ਼ੰਕਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦੇ ਅਪਰੇਸ਼ਨ ,ਸ਼ੂਗਰ ਟੇਸ਼ਟ, ਬਲੱਡ ਪ੍ਰੈਸ਼ਰ ਵਗੈਰਾ ਦੇ ਟੈਸਟ ਵੀ ਫ੍ਰੀ ਵਿੱਚ ਕਿਤੇ ਜਾਣਗੇ


ਜਾਣਕਾਰੀ ਦੇਦਿਆ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਦਸਿਆ ਕਿ ਆਉਣ ਵਾਲੇ ਮਰੀਜਾਂ ਵਾਸਤੇ ਆਉਣ ਜਾਣ ਵਾਸਤੇ ,ਉਹਨਾਂ ਦੇ ਖ਼ਾਨਪੀਣ ਦੇ ਇੰਤਜਾਮ, ਦੇ ਨਾਲ ਨਾਲ ਉਹਨਾਂ ਦੀਆਂ ਦਵਾਈਆਂ ਅਤੇ ਐਨਕਾਂ ਵੀ ਫ੍ਰੀ ਵਿੱਚ ਦਿੱਤੀਆਂ ਜਾਣਗੀਆਂ ਯਾਦਵਿੰਦਰ ਸਿੰਘ ਯਾਦੂ ਨੇ ਆਉਣ ਵਾਲੇ ਮਰੀਜ਼ਾਂ ਨੂੰ ਕਿਹਾ ਕਿ ਕੈਂਪ ਵਿੱਚ ਆਉਂਦੇ ਹੋਏ ਆਪਣਾ ਅਧਾਰ ਕਾਰਡ ਅਤੇ ਫੋਟੋ ਜਰੂਰ ਲੈ ਕੇ ਆਉਣ ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਰ ਕਿਸੇ ਮਰੀਜ ਦੀਆਂ ਦੋਨਾਂ ਅੱਖਾਂ ਦਾ ਅਪਰੇਸ਼ਨ ਹੋਣ ਵਾਲਾ ਹੋਇਆ ਤਾਂ ਪਹਿਲਾਂ ਉਸ ਮਰੀਜ ਦੀ ਇੱਕ ਅੱਖ ਦਾ ਅਪ੍ਰੇਸ਼ਨ ਹੋਵੇਗਾ ਅਤੇ ਦੂਸਰੀ ਅੱਖ ਦਾ ਅਪ੍ਰੇਸ਼ਨ 45 ਦਿਨ ਬਾਅਦ ਹੋਵੇਗਾ ਉਹਨਾਂ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਉਹ ਵੀ ਮਨੁੱਖਤਾ ਦੀ ਇਸ ਨੇਕ ਸੇਵਾ ਵਿੱਚ ਉਹਨਾਂ ਦਾ ਸਾਥ ਦੇਣ ਦੇ ਇੱਛੁਕ ਹੋਣ ਤਾਂ ਉਹਨਾਂ ਦਾ ਸਵਾਗਤ ਹੈ ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੈਂਪ ਦੇ ਮੁੱਖ ਮਹਿਮਾਨ ਵਜੋਂ ਹਲਕਾ ਨਾਭਾ ਦੇ ਵਿਧਾਇਕ ਸ੍ਰ,ਦੇਵ ਸਿੰਘ ਦੇਵ ਮਾਨ ਵੱਲੋਂ ਸ਼ਿਰਕਤ ਕੀਤੀ ਜਾਏਗੀ।

Leave a Reply

Your email address will not be published. Required fields are marked *