ਖੁੱਲ੍ਹੇ ਵਿੱਚ ਸਟੋਰ ਕੀਤੀ ਕਪੜਾ ਵੈਸਟ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਅੱਜ ਤੜਕ ਸਾਰ ਜਲੰਧਰ ਦਿੱਲੀ ਰੋਡ ਨਜ਼ਦੀਕ ਦਾਦਾ ਮੋਟਰ ਕੋਲ ਖੁੱਲੇ ਵਿੱਚ ਸਟੋਰ ਕੀਤੀ ਗਈ ਕਪੜਾ ਵੇਸ਼ਟ(ਖੋਹ)ਦੇ ਸਟੋਰ ਨੂੰ ਭਿਆਨਿਕ ਅੱਗ ਲੱਗ ਗਈ ਅੱਗ ਲੱਗਣ ਦੇ ਸਪਸ਼ਟ ਕਾਰਨਾ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਅੱਗ ਲੱਗਣ ਦੀ ਘਟਨਾ ਪਿੱਛੇ ਕਿਸੇ ਸ਼ਰਾਰਤੀ ਅਨਸਰ ਦੇ ਹੱਥ ਹੋਣ ਦੀ ਆਸ਼ੰਕਾ ਜਰੂਰ ਪ੍ਰਗਟਾਈ ਜਾ ਰਹੀ ਹੈ ਲੋਕਾਂ ਵੱਲੋਂ ਸੂਚਨਾ ਦੇਣ ਦੇ ਅੱਧਾ ਘੱਟਾ ਬਾਅਦ ਤੱਕ ਵੀ ਫਾਇਰ ਬਿਰਗੇਡ ਦੇ ਨਾਂ ਪੁਹਚਨ ਦਾ ਇਤਰਾਜ ਵੀ ਪ੍ਰਗਟਾਇਆ ਗਿਆ ਅੱਗ ਲੱਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੁਧਿਆਣਾ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਵੀ ਮੌਕੇ ਤੇ ਪੁਹੰਚ ਗਏ ਅਤੇ ਚੱਲ ਰਹੇ ਬਚਾਉ ਕਾਰਜਾਂ ਵਿੱਚ ਤੇਜੀ ਲਿਆਉਣ ਦੀ ਹਦਾਇਤ ਦਿੱਤੀ ਗਈ ਸਟੋਰ ਮਾਲਿਕ ਅਨੁਸਾਰ ਉਸ ਦੇ ਹੋਏ ਨੁਕਸਾਨ ਦਾ ਫਿਲਹਾਲ ਅੰਦਾਜਾ ਲਗਾਉਣਾ ਮੁਸ਼ਕਿਲ ਹੈ ਪਰ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।


ਅੱਜ ਮਹਾਨਗਰ ਲੁਧਿਆਣਾ ਦੇ ਜਲੰਧਰ ਦਿੱਲੀ ਰੋਡ ਨਜ਼ਦੀਕ ਦਾਦਾ ਮੋਟਰ ਦੇ ਇੱਕ ਭਿਆਨਿਕ ਅਗਨੀ ਕਾਂਡ ਦੇ ਵਾਪਰਨ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਗ਼ਨੀਮਤ ਇਹ ਰਹੀ ਕਿ ਕਿਸੇ ਵੀ ਤਰਾਂ ਦੇ ਇਨਸਾਨੀ ਜਾਨ ਦੇ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਉਸ ਸਟੋਰ ਮਾਲਿਕ ਦੇ ਰੱਖੇ ਹੋਏ ਕਬੂਤਰ ਇਸ ਅਗਨੀ ਦੀ ਭੇਟ ਚੜ੍ਹ ਗਏ ਮੌਕੇ ਤੋਂ ਮਿੱਲੀ ਜਾਣਕਾਰੀ ਅਨੁਸਾਰ ਸਟੋਰ ਮਾਲਿਕ ਜਿਸ ਦਾ( ਖੋਹ) ਕਪੜਾ ਵੇਸ਼ਟ ਦੇ ਨਾਲ ਨਾਲ ਪੁਰਾਣੀਆਂ ਗੱਡੀਆਂ ਦੀ ਖਰੀਦੋਫਰੋਖ਼ਤ ਦਾ ਵੀ ਕਾਰੋਬਾਰ ਹੈ ਵੱਲੋਂ ਵੱਡੀ ਮਾਤਰਾ ਵਿੱਚ ਖੁੱਲੇ ਵਿੱਚ ਹੀ ਹਜਾਰਾਂ ਟਨ ਖੋਹ ਸਟੋਰ ਕੀਤੀ ਹੋਈ ਸੀ ਨੂੰ ਅਚਾਨਕ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲੱਗਾ ਦਿੱਤੀ ਘਟਨਾ ਮੌਕੇ ਉਹ ਸਟੋਰ ਦੇ ਨਜ਼ਦੀਕ ਹੀ ਸੀ ਪਰ ਉਸ ਨੂੰ ਕਿਸੇ ਦਾ ਫੋਨ ਆਉਣ ਕਾਰਨ ਉਹ ਫੋਨ ਸੁਨਣ ਵਿੱਚ ਵਿਅਸਤ ਹੋ ਗਿਆ ਮਗਰੋਂ ਉਸ ਦੇ ਸਟੋਰ ਨੂੰ ਅੱਗ ਲੱਗ ਗਈ
ਦਸਿਆ ਜਾਂਦਾ ਹੈ ਕਿ ਕਪੜਾ ਵੈਸ਼ਟ ਜਿਸ ਨੂੰ ਖੋਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹੌਜ਼ਰੀ ਵਿੱਚ ਤਿਆਰ ਹੋਣ ਵਾਲੇ ਕਪੜੇ ਦੀ ਕਟਾਈ ਮੌਕੇ ਬੱਚੀ ਹੋਈ ਵੇਸ਼ਟ ਨੂੰ ਖੋਹ ਕਿਹਾ ਜਾਂਦਾ ਹੈ ਅਤੇ ਉਹ ਇੱਕ ਪੈਟਰੋਲੀਅਮ ਪਦਾਰਥ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਉਸ ਨੂੰ ਅੱਗ ਵੱਲੋਂ ਬਹੁਤ ਥੋੜੇ ਸਮੇਂ ਵਿੱਚ ਹੀ ਆਪਣੀ ਚਪੇਟ ਵਿੱਚ ਲੈ ਲਿਆ ਜਾਂਦਾ ਹੈ।


ਸਟੋਰ ਮਾਲਿਕ ਅਨੁਸਾਰ ਉਸ ਦਾ ਖੋਹ ਦੇ ਕੰਮ ਤੋਂ ਇਲਾਵਾ ਪੁਰਾਣੀਆਂ ਗੱਡੀਆਂ ਦੀ ਖਰੀਦੋਫਰੋਖ਼ਤ ਦਾ ਵੀ ਕਾਰੋਬਾਰ ਹੈ ਉਸ ਵੱਲੋਂ ਖਰੀਦੋਫਰੋਖ਼ਤ ਕੀਤੀਆਂ ਗੱਡੀਆਂ ਦੇ ਕਾਗਜ਼ ਪੱਤਰ ਵੀ ਕਮਰੇ ਵਿੱਚ ਪਏ ਹੋਏ ਸਨ ਜੋ ਸੜ ਕੇ ਸੁਆਹ ਹੋ ਚੁੱਕੇ ਹਨ ।
ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੁਧਿਆਣਾ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਵੀ ਮੌਕੇ ਤੇ ਪੁਹੰਚ ਗਏ ਅਤੇ ਚੱਲ ਰਹੇ ਬਚਾਉ ਕਾਰਜਾਂ ਦਾ ਨਿਰੀਖਣ ਕਰਨ ਤੋਂ ਬਾਅਦ ਉਹਨਾਂ ਵੱਲੋਂ ਬਚਾਉ ਕਾਰਜਾਂ ਵਿੱਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਗਏ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਦਾ ਕਹਿਣਾ ਸੀ ਕਿ ਇਸ ਘਟਨਾ ਦੀ ਪੁਲਿਸ ਜਾਂਚਪੜਤਾਲ ਤੋਂ ਬਾਅਦ ਅਗਰ ਕੋਈ ਦੋਸ਼ੀ ਪਾਇਆ ਗਿਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਪੀੜਤ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ,ਨਾਲ ਹੀ ਉਹਨਾਂ ਵੱਲੋਂ ਇਸ ਤਰਾਂ ਕਿਸੇ ਚੀਜ ਦੇ ਖੁੱਲੇ ਵਿੱਚ ਸਟੋਰ ਕਰਨ ਵਾਲੇ ਸਟੋਰ ਮਾਲਿਕਾਂ ਨੂੰ ਖੁੱਲੇ ਵਿੱਚ ਕਿਸੇ ਚੀਜ ਦੀ ਸਟੋਰੇਜ ਕਰਨ ਤੋਂ ਗੁਰੇਜ਼ ਕਰਨ ਦੀ ਵੀ ਗੱਲ ਕਹੀ ਗਈ ਤਾਂ ਜੋ ਅੱਗੇ ਤੋਂ ਹੋਣ ਵਾਲੇ ਕਿਸੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।
ਮੌਕੇ ਤੇ ਦੇਖਿਆ ਗਿਆ ਕਿ ਅੱਗ ਲੱਗਣ ਸਮੇ ਹਵਾ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਜਿਸ ਦੀ ਵਜ੍ਹਾ ਨਾਲ ਅੱਗ ਬੜੀ ਤੇਜੀ ਨਾਲ ਫੈਲੀ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਂ ਰੂਪ ਧਾਰ ਲਿਆ ਅਤੇ ਨਾਲ ਲਗੱਦੇ ਰਿਹਾਇਸ਼ੀ ਕਮਰਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਅਗਰ ਬਚਾਉ ਕਾਰਜਾਂ ਵਿੱਚ ਹੋਰ ਦੇਰੀ ਹੋ ਜਾਂਦੀ ਤਾਂ ਨੁਕਸਾਨ ਹੋਰ ਵੀ ਬਹੁਤ ਜਿਆਦਾ ਹੋਣਾ ਸੀ
ਮੌਕੇ ਤੇ ਪੁਹੰਚੇ ਚੌਂਕੀ ਸੁਭਾਸ਼ ਨਗਰ ਦੇ ਇੰਚਾਰਜ ਸ੍ਰ ਗੁਰਦਿਆਲ ਸਿੰਘ ਦਾ ਕਹਿਣਾ ਸੀ ਕਿ ਜਦੋ ਹੀ ਉਹਨਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਹਾਸਿਲ ਹੋਈ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪੁਹੰਚ ਗਏ ਸਨ ਉਹਨਾਂ ਵੱਲੋਂ ਘਟਨਾ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਕਾਰਨ ਸਾਹਮਣੇ ਆਉਣਗੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *