ਪੰਜਵੀਂ ਪਾਸ ਕਾਲੀਆ ਹੀਰੋਇਨ ਸਮੇਤ ਕਾਬੂ, ਤਿੰਨ ਪੁਰਾਣੇ ਮਾਮਲੇ ਵੀ ਦਰਜ

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ) ਕਰਾਈਮ ਬ੍ਰਾਂਚ-1 ਵੱਲੋਂ ਭਟੀਆਂ ਕਲੌਨੀ ਦੇ ਰਹਿਣ ਵਾਲੇ ਇੱਕ ਰਾਜੂ ਉਰਫ ਕਾਲੀਆ ਨਾਮ ਦੇ ਵਿਆਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ 265 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਜਿਸ ਦੇ ਖਿਲਾਫ ਥਾਣਾ ਸਲੇਮਟਾਬਰੀ ਚ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਰਿਕਾਰਡ ਮੁਤਾਬਿਕ ਕਾਬੂ ਰਾਜੂ ਉਰਫ ਕਾਲੀਆ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਦੇ ਤਿੰਨ ਮਾਮਲੇ ਦਰਜ ਹਨ ਅਤੇ ਉਹ ਸਿਰਫ ਪੰਜ ਕਲਾਸਾਂ ਹੀ ਪੜ੍ਹਿਆ ਹੋਇਆ ਹੈ।
ਜਾਣਕਾਰੀ ਦੇਦਿਆ ਐਸ, ਆਈ,ਅਮਰਜੀਤ ਸਿੰਘ ਕਰਾਈਮ ਬ੍ਰਾਂਚ -1 ਨੇ ਦਸਿਆ ਕਿ ਉਹਨਾਂ ਵੱਲੋਂ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ,ਪੀ,ਐਸ, ਪੁਲਿਸ ਕਮਿਸ਼ਨਰ ਲੁਧਿਆਣਾ, ਸ਼੍ਰੀ ਸ਼ੁਭਮ ਅਗਰਵਾਲ ਆਈ,ਪੀ,ਐਸ, ਡਿਪਟੀ ਕਮਿਸ਼ਨਰ ਪੁਲਿਸ ਇਨਵੇਸਟੀਗੇਸ਼ਨ, ਸ਼੍ਰੀ ਅਮਨਦੀਪ ਸਿੰਘ ਬਰਾੜ ਪੀ,ਪੀ,ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇਨਵੇਸਟੀਗੇਸ਼ਨ, ਸ਼੍ਰੀ ਗੁਰਪ੍ਰੀਤ ਸਿੰਘ ਪੀ,ਪੀ,ਐਸ, ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ ਅਤੇ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗੁਵਾਈ ਹੇਠ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਦੇ ਚੱਲਦੇ ਮਿੱਲੀ ਪੁਖਤਾ ਜਾਣਕਾਰੀ ਦੇ ਅਧਾਰ ਤੇ ਕਾਬੂ ਆਰੋਪੀ ਰਾਜੂ ਉਰਫ ਕਾਲੀਆ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 265 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਆਰੋਪੀ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਉਸ ਦਾ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਪਤਾ ਲਗਾਇਆ ਜਾਏਗਾ ਕਿ ਉਹ ਨਸ਼ੇ ਦੀ ਸਪਲਾਈ ਕਿੱਥੋਂ ਲੈ ਕੇ ਆਇਆ ਸੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਆਰੋਪੀ ਵੱਲੋਂ ਨਸ਼ੇ ਦੀ ਕਮਾਈ ਨਾਲ ਕੋਈ ਜਮੀਨ ਜਾਇਦਾਤ ਦੀ ਖਰੀਦੋਫਰੋਖ਼ਤ ਕੀਤੀ ਹੈ ਜਾ ਨਹੀਂ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਏਗਾ।

Leave a Reply

Your email address will not be published. Required fields are marked *