ਫਿਰੋਜ਼ਪੁਰ ,,,,ਅਸ਼ੋਕ ਭਾਰਦਵਾਜ,,,ਫਿਰੋਜ਼ਪੁਰ ਵਿੱਚ ਵਾਪਰੇ ਇੱਕ ਦੋਹਰੇ ਕਤਲ ਕਾਂਡ ਨੇ ਪੰਜਾਬ ਦੇ ਵਿਗੜੀ ਹੋਈ ਕਾਨੂੰਨ ਵਿਵਸਥਾ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ ਚੋਰ ਲੁਟੇਰੇ ਬਦਮਾਸ਼ ਜਦੋ ਚਾਹੁਣ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਜਾਂਦੇ ਹਨ ।
ਫਿਰੋਜਪੁਰ ਵਿੱਚ ਹੋਈ ਗੋਲੀਬਾਰੀ ਦੌਰਾਨ ਦੋ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਉਂਦੇ ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀ ਕਾਂਡ ਦੀ ਪੂਰੀ ਘਟਨਾ ਨਜ਼ਦੀਕ ਲੱਗੇ ਸੀ,ਸੀ,ਟੀ, ਵੀ ,ਕੈਮਰੇ ਵਿੱਚ ਕੈਦ ਹੋ ਗਈ ਵਾਰਦਾਤ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਤੇ ਪੁੱਜ ਸੀ,ਸੀ,ਟੀ, ਵੀ ਫੁਟੇਜ ਨੂੰ ਅੱਪਣੇ ਕਬਜੇ ਚ ਲੈ ਕੇ ਜਾਂਚਪੜਤਾਲ ਸ਼ੁਰੂ ਕਰ ਦਿੱਤੀ ,ਮੌਕੇ ਤੇ ਇੱਕ ਮ੍ਰਿਤਿਕ ਦੀ ਪਹਿਚਾਣ ਰਿਸ਼ਭ ਵੱਜੋ ਹੋਈ ਜੋ ਕਿ ਬਸਤੀ ਭੱਟੀਆਂ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਜਦ ਕਿ ਦੂਸਰੇ ਮ੍ਰਿਤਿਕ ਦੀ ਪਹਿਚਾਣ ਨਹੀਂ ਹੋ ਸਕੀ
ਮਿੱਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਿਸ਼ਭ ਹਲਵਾਈ ਦਾ ਕੰਮ ਕਰਦਾ ਸੀ ਵਾਰਦਾਤ ਮੌਕੇ ਉਹ ਆਪਣੀ ਖਰਾਬ ਹੋਈ ਐਲ,ਸੀ,ਡੀ, ਨੂੰ ਠੀਕ ਕਰਵਾਉਣ ਵਾਸਤੇ ਮਨਜੀਤ ਪੈਲਸ ਦੇ ਨਜ਼ਦੀਕ ਇੱਕ ਦੁਕਾਨ ਤੇ ਆਇਆ ਹੋਇਆ ਸੀ ਜਦ ਉਹ ਦੁਕਾਨਦਾਰ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉੱਥੇ ਆਏ ਦੋ ਬਦਮਾਸ਼ਾਂ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਨੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੋਲੀ ਰਿਸ਼ਭ ਦੇ ਸਿਰ ਵਿੱਚ ਲੱਗਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਸਰੇ ਮਾਮਲੇ ਚ ਸਰਕੂਲਰ ਰੋਡ ਤੇ ਵੀ ਦੋ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਇੱਕ ਮਾਮਲੇ ਚ ਤਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸੀ,ਸੀ,ਟੀ, ਵੀ,ਕੈਮਰੇ ਚ ਕੈਦ ਹੋ ਗਏ ਜਦ ਕਿ ਦੂਸਰੇ ਮਾਮਲੇ ਚ ਪੁਲਿਸ ਵੱਲੋਂ ਜਾਂਚਪੜਤਾਲ ਕੀਤੀ ਜਾ ਰਹੀ ਹੈ।
ਫਿਰੋਜਪੁਰ ਵਿੱਚ ਇੱਕ ਹੀ ਦਿਨ ਵਿੱਚ ਹੋਏ ਦੋ ਕਤਲਾਂ ਦੇ ਚੱਲਦੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ,ਸੂਤਰਾਂ ਤੋਂ ਮਿੱਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇੱਕ ਕਤਲ ਮਾਮਲੇ ਚ ਇੱਕ ਸ਼ੱਕੀ ਵਿਆਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਦਸਿਆ ਜਾ ਰਿਹਾ ਹੈ ਪਰ ਪੁਲਿਸ ਵੱਲੋਂ ਅਧਕਾਰਿਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤ ਜਲਦ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ।
