ਫੈਕਟਰੀ ਮਾਲਿਕ ਤੋਂ ਉਧਾਰ ਲਏ ਪੈਸੇ ਦੇਣ ਦੀ ਬਜਾਏ ਰਾਤ ਨੂੰ ਚੋਰੀ ਕਰਕੇ ਭੱਜਣ ਦੀ ਕੋਸ਼ਿਸ਼ ਚ ਮਜਦੂਰ ਹੋਇਆ ਜਖਮੀ,

ਪਿੰਡ ਜਾ ਕੇ ਫੈਕਟਰੀ ਮਾਲਿਕ ਖਿਲਾਫ ਲਾਏ ਛੱਤ ਤੋਂ ਧੱਕਾ ਦੇਣ ਦੇ ਇਲਜ਼ਾਮ

ਲੁਧਿਆਣਾ,,ਰਾਮ ਕ੍ਰਿਸ਼ਨ ਅਰੋੜਾ,,ਬੀਤੇ ਦਿਨੀ ਇੱਕ ਫੈਕਟਰੀ ਚ ਕੰਮ ਕਰਨ ਵਾਲਾ ਮਜਦੂਰ ਫੈਕਟਰੀ ਚੋ ਕਪੜੇ ਦੇ ਥਾਂਨ ਚੋਰੀ ਕਰਕੇ ਭੱਜਣ ਦੀ ਫ਼ਿਰਾਕ ਚ ਉਸ ਸਮੇ ਡਿੱਗ ਕੇ ਗੰਭੀਰ ਰੂਪ ਚ ਜਖਮੀ ਹੋ ਗਿਆ ਜਦੋਂ ਉਸ ਵੱਲੋਂ ਭੱਜਣ ਵਾਸਤੇ ਫੈਕਟਰੀ ਦੀ ਤੀਸਰੀ ਮੰਜਿਲ ਤੇ ਪਏ ਜਨਰੇਟਰ ਨਾਲ ਕਪੜਾ ਬੰਨ ਕੇ ਉਸ ਨੂੰ ਫੈਕਟਰੀ ਦੀ ਪਿੱਛਲੀ ਦੀਵਾਰ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਮਾੜੀ ਕਿਸਮਤ ਉਸ ਵੱਲੋਂ ਭੱਜਣ ਵਾਸਤੇ ਦੋ ਕਪੜਿਆ ਨੂੰ ਜੋ ਗੱਠ ਮਾਰੀ ਗਈ ਸੀ ਦੇ ਖੁੱਲ ਜਾਣ ਦੀ ਵਜ੍ਹਾ ਨਾਲ ਉਹ ਫੈਕਟਰੀ ਦੀ ਦੂਸਰੀ ਮੰਜਿਲ ਤੋਂ ਹੇਠਾਂ ਜਮੀਨ ਤੇ ਜਾ ਡਿੱਗਾ ਫੈਕਟਰੀ ਮਾਲਿਕ ਜੋ ਉਸ ਸਮੇ ਅੱਪਣੇ ਘਰ ਸੁੱਤਾ ਹੋਇਆ ਸੀ ਵੱਲੋਂ ਮੌਕੇ ਤੇ ਪੁਹੰਚ ਉਸ ਮਜਦੂਰ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਉਹਨਾਂ ਦੀ ਮੱਦਦ ਨਾਲ ਮੋਹਨ ਦੇਈ ਹਸਪਤਾਲ ਚ ਇਲਾਜ ਵਾਸਤੇ ਭਰਤੀ ਕਰਵਾਇਆ ਗਿਆ ਜਿੱਥੋਂ ਉਹ ਅੱਪਣੇ ਭਰਾਵਾਂ ਦੀ ਮਰਜੀ ਨਾਲ ਹਸਪਤਾਲ ਤੋਂ ਛੁੱਟੀ ਲੈ ਬਿਹਾਰ ਚਲਾ ਗਿਆ ਅਤੇ ਹਸਪਤਾਲ ਚ ਭਰਤੀ ਹੋ ਗਿਆ ਅਤੇ ਉੱਥੇ ਜਾ ਕੇ ਫੈਕਟਰੀ ਦੇ ਮਾਲਿਕ ਉੱਪਰ ਝੂੱਠੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਉਸ ਦੇ ਫੈਕਟਰੀ ਮਾਲਿਕ ਵੱਲੋਂ ਉਸ ਨੂੰ ਛੱਤ ਉਪਰੋਂ ਧੱਕਾ ਦਿੱਤੇ ਜਾਣ ਦੀ ਵਜ੍ਹਾ ਨਾਲ ਉਹ ਗੰਭੀਰ ਰੂਪ ਚ ਜਖਮੀ ਹੋਇਆ ਹੈ ,
ਜਦੋ ਲੁਧਿਆਣਾ ਸਥਿਤ ਫੈਕਟਰੀ ਮਾਲਿਕ ਨੂੰ ਜਾਣਕਾਰੀ ਹੋਈ ਤਾਂ ਉਸ ਵੱਲੋਂ ਕੈਮਰੇ ਸਾਹਮਣੇ ਆਉਂਦੇ ਆਪਣੀ ਬੇ ਗੁਨਾਹੀ ਅਤੇ ਫਰਾਰ ਹੋਏ ਮਜਦੂਰ ਦੀ ਅਸਲੀਅਤ ਬਿਆਨ ਕਰਦੇ ਕੁੱਝ ਸੀ,ਸੀ,ਟੀ, ਵੀ,ਕੈਮਰੇ ਦੀ ਫੁਟੇਜ ਪੇਸ਼ ਕੀਤੀਆਂ ਗਈਆਂ ਜੋ ਉਸ ਮਜਦੂਰ ਵੱਲੋਂ ਬੋਲੇ ਜਾਣ ਵਾਲੇ ਝੂਠ ਦਾ ਪਰਦਾਫਾਸ਼ ਕਰ ਰਹੇ ਸਨ ਕਿਉਂ ਕਿ ਸੀ,ਸੀ,ਟੀ, ਵੀ,ਕੈਮਰੇ ਦੀ ਫੁਟੇਜ ਚ ਉਸ ਮਜਦੂਰ ਵੱਲੋਂ ਫਰਾਰ ਹੋਣ ਸਮੇਂ ਦੀ ਪੂਰੀ ਵੀਡੀਓ ਰਿਕਾਰਡ ਹੋ ਚੁੱਕੀ ਸੀ ਫੈਕਟਰੀ ਮਾਲਿਕ ਮੁਹੰਮਦ ਸੈਮਸੁਲ ਅੰਸਾਰੀ ਵੱਲੋਂ ਮਜਦੂਰ ਵੱਲੋਂ ਫੈਕਟਰੀ ਚੋ ਚੋਰੀ ਕਰਕੇ ਭੱਜਣ ਦੀ ਸ਼ਿਕਾਇਤ ਥਾਣਾ ਬਸਤੀ ਯੋਧੇਵਾਲ ਚ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਉਸ ਮਜਦੂਰ ਖਿਲਾਫ ਨਹੀਂ ਕੀਤੀ ਗਈ ਜਿਸ ਦਾ ਨਤੀਜਾ ਇਹ ਸਾਹਮਣੇ ਆਇਆ ਕਿ ਉਸ ਮਜਦੂਰ ਵੱਲੋਂ ਅੱਪਣੇ ਕੀਤੇ ਗੁਨਾਹ ਨੂੰ ਲਕਾਉਣ ਦੀ ਨੀਅਤ ਨਾਲ ਉਲਟ ਫੈਕਟਰੀ ਮਾਲਿਕ ਨੂੰ ਹੀ ਆਰੋਪੀ ਕਿਹਣਾ ਸ਼ੁਰੂ ਕਰ ਦਿੱਤਾ ਗਿਆ,

Leave a Reply

Your email address will not be published. Required fields are marked *