ਬੁੱਢੇ ਦਰਿਆ ਦੀ ਸਫਾਈ ਦਾ ਵਿਸ਼ਾਲ ਅਸਰ: ਲੁਧਿਆਣਾ ਤੋਂ ਰਾਜਸਥਾਨ ਤੱਕ ਪਹੁੰਚੇਗਾ ਪ੍ਰਭਾਵ, ਸੰਤ ਸੀਚੇਵਾਲ ਦੀ ਕਾਰ ਸੇਵਾ ਦੀ ਮੁੰਡੀਆ ਵੱਲੋਂ ਪ੍ਰਸੰਸਾ

ਲੁਧਿਆਣਾ,(ਰਾਮ ਕ੍ਰਿਸ਼ਨ ਅਰੋੜਾ)ਮਾਲ ਤੇ ਜਲ ਸਪਲਾਈ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆ ਨੇ ਬੁੱਢੇ ਦਰਿਆ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਰਵਾਈ ਜਾ ਰਹੀ ਕਾਰ ਸੇਵਾ ਦੀ ਪ੍ਰਸੰਸਾਂ ਕਰਦਿਆ ਕਿਹਾ ਬੁੱਢਾ ਦਰਿਆ ਸਾਫ ਹੋਣ ਦਾ ਅਸਰ ਇੱਕਲੇ ਪੰਜਾਬ ‘ਤੇ ਹੀ ਨਹੀਂ ਸਗੋਂ ਰਾਜਸਥਾਨ ਤੱਕ ਹੋਵੇਗਾ।ਅੱਜ ਬਾਅਦ ਦੁਪਹਿਰ ਭੂਖੜੀ ਖੁਰਦ ਪਿੰਡ ਵਿੱਚ ਬੁੱਢੇ ਦਰਿਆ ਵਿੱਚ ਪੈੂ ਰਹੇ ਗੰਦੇ ਪਾਣੀ ਰੋਕਣ ਲਈ ਬਣਾਏ ਗਏ ਸੀਚੇਵਾਲ ਮਾਡਲ-2 ਦਾ ਜਾਇਜਾਂ ਲਿਆ।ਇਸ ਮੌਕੇ ਮਾਲ ਮੰਤਰੀ ਹਰਦੀਪ ਸਿੰਘ ਮੁੁੰਡੀਆ ਨੇ ਕਿਹਾ ਕਿ ਪਹਿਲਾਂ ਹਰ ਦੇ ਮਨ ਵਿੱਚ ਇਹੀ ਗੱਲ ਬੈਠ ਗਈ ਸੀ ਕਿ ਬੁੱਢਾ ਦਰਿਆ ਕਦੇਂ ਸਾਫ ਨਹੀਂ ਹੋ ਸਕਦਾ ਪਰ ਸੰਤ ਸੀਚੇਵਾਲ ਦੇ ਸਿਰੜ ਅੱਗੇ ਜਲਦੀ ਹੀ ਬੁੱਢਾ ਨਾਲਾ ਬੁੱੱਢਿਆ ਦਰਿਆ ਬਣਨ ਜਾ ਰਿਹਾ ਹੈ ।ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਤੇ ਖ਼ਾਸ ਕਰਕੇ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੁੱਢਾ ਦਰਿਆ ਸਾਫ ਕਰਨ ਦੀ ਚੱਲ ਰਹੀ ਮੁਹਿੰਮ ਵਿੱਚ ਸਹਿਯੋਗ ਕਰਨ ਅਤੇ ਇਸ ਦੀ ਸਾਂਭ ਸੰਭਾਲ ਲਈ ਵੀ ਅੱਗੇ ਆਉਣ।


ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਬੁੱਢਾ ਦਰਿਆ ਕਦੇਂ ਸਾਫ ਵਗਿਆ ਕਰਦਾ ਸੀ। ਲੋਕ ਇਸ ਵਿੱਚ ਇਸ਼ਨਾਨ ਕਰਦੇ ਸਨ ਪਰ ਦੇਖਦਿਆ ਦੇਖਦਿਆ ਹੀ ਇਹ ਦਰਿਆ ਬੁੱਢੇ ਨਾਲੇ ਵਿੱਚ ਬਦਲ ਗਿਆ।ਉਨ੍ਹਾਂ ਆਪਣੇ ਹਲਕੇ ਸਾਹਨੇਵਾਲ ਦੇ ਪਿੰਡਾਂ ਵਿੱਚ ਸੀਚੇਵਾਲ ਮਾਡਲ-2 ਤਹਿਤ ਗੰਦੇ ਪਾਣੀਆਂ ਦੇ ਕੀਤੇ ਪ੍ਰਬੰਧ ਲਈ ਵੀ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ।
ਸੰਤ ਸੀਚੇਵਾਲ ਨੇ ਪਿੰਡ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਬਣਾਏ ਮਾਡਲ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਜਿਹੜੇ ਤਿੰਨ ਖੁਹ ਬਣਾਏ ਗਏ ਹਨ ਉਨ੍ਹਾਂ ਵਿੱਚ ਦੀ ਪਾਣੀ ਸਾਈਕਲੋਨ ਵਿਧੀ ਰਾਹੀ ਘੁੰਮਕੇ ਸਾਫ ਹੋਵੇਗਾ। ਛੱਪੜ ਵਿੱਚ ਧੁੱਪ ਲੱਗਣ ਨਾਲ ਪਾਣੀ ਜਾਣ ਤੋਂ ਬਾਅਦ ਪਾਣੀ ਅੋਰਬਿਕ ਕ੍ਰਿਰਿਆ ਰਾਹੀ ਪਾਣੀ ਸਾਫ ਹੋਵੇਗਾ।ਛੱਪੜ ਵਿੱਚੋ ਪਾਣੀ ਖੇਤੀ ਨੂੰ ਲਗਾਉਣ ਲਈ ਸੋਲਰ ਮੋਟਰ ਲਾਈ ਜਾਵੇਗੀ।

ਇਸ ਮੌਕੇ ਪਿੰਡ ਦੁੇ ਸਰਪੰਚ ਸਤਪਾਲ ੁਿਸੰਘ ਤੇ ਨੰਬਰਦਾਰ ਸਮੇਤ ਪਿੰਡ ਦੇ ਹੋਰ ੋਕ ਵੀ ਸਨ ਜਿੰਨ੍ਹਾਂ ਮਾਲ ਮੰਤਰੀ ਦਾ ਸਵਾਗਤ ਕੀਤਾ।

ਸੰਤ ਸੀਚੇਵਾਲ ਨੂੰ ਐਕਸਾਵੇਟਰ ਚਲਾਉਂੋਦਿਆ ਦੇਖ ਹੈਰਾਨ ਹੋਏ ਮੰਤਰੀ
ਪਿੰਡ ਭੂਖੜੀ ਖਰੁਦ ਵਿੱਚ ਸੀਚੇਵਾਲ ਮਾਡਲ ਦੇਖਣ ਆਏ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਉਸ ਵੇਲੇ ਹੈਰਾਨ ਹੋ ਗਏ ਜਦੋਂ ਉਨ੍ਹਾਂ ਦੇਖਿਆ ਕਿ ਬੁੱਢੇ ਦਰਿਆ ਵਿੱਚ ਜੰਮਿਆ ਹੋਇਆ ਗੋਹਾ ਕੱਢਣ ਲਈ ਐਕਸਾਵੇਟਰ ਆਪ ਚਲਾ ਰਹੇ ਸਨ। ਮਾਲ ਮੰਤਰੀ ਆਪ ਦਰਿਆ ਵਿੱਚ ਦੀ ਹੋ ਕੇ ਉਥੇ ਪਹੁੰਚ ਗਏ ਜਿੱਥੇ ਸੰਤ ਸੀਚੇਵਾਲ ਜੀ ਐਕਸਾਵੇਟਰ ਚਲਾ ਰਹੇ ਸਨ।ਉਨ੍ਹਾਂ ਕਿਹਾ ਕਿ ਡੇਅਰੀਆਂ ਦਾ ਗੋਹਾ ਦਰਿਆ ਨੂੰ ਜਾਮ ਕਰ ਰਿਹਾ ਹੈ।

Leave a Reply

Your email address will not be published. Required fields are marked *