ਕਿਤੇ ਆ ਨਾ ਜਾਵੇ ਸੁਨਾਮੀ ! ਭੂਚਾਲ ਦੇ ਝਟਕਿਆਂ ਨਾਲ 2 ਵਾਰ ਕੰਬ ਗਈ ਧਰਤੀ

ਉੱਤਰ ਭਾਰਤ ਵਿਚ ਜਿੱਥੇ ਇਸ ਸਮੇਂ ਮਾਨਸੂਨ ਜ਼ੋਰਾਂ ‘ਤੇ ਹੈ। ਉੱਥੇ ਹੀ ਕਈ ਥਾਈਂ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਜਾ ਰਹੇ ਹਨ। ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿਚ ਭੂਚਾਲ ਆਇਆ ਹੈ। ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਸੋਮਵਾਰ ਸਵੇਰੇ ਅੰਡੇਮਾਨ ਸਾਗਰ ਵਿਚ ਇਕ ਤੋਂ ਬਾਅਦ ਇਕ ਦੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ ਜਦੋਂ ਵੀ ਸਮੁੰਦਰ ‘ਚ ਭੂਚਾਲ ਆਉਂਦਾ ਹੈ ਤਾਂ ਸੁਨਾਮੀ ਦਾ ਖ਼ਤਰਾ ਵੀ ਵਧ ਜਾਂਦਾ ਹੈ ਪਰ ਇਸ ਭੂਚਾਲ ਮਗਰੋਂ ਸੁਨਾਮੀ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.6 ਅਤੇ 4.7 ਮਾਪੀ ਗਈ। ਪਹਿਲਾਂ ਭੂਚਾਲ ਦਾ ਝਟਕਾ 11 ਵਜ ਕੇ 22 ਮਿੰਟ ‘ਤੇ ਆਇਆ, ਜੋ ਕਿ 4.6 ਤੀਬਰਤਾ ਦਾ ਸੀ। ਦੂਜਾ ਭੂਚਾਲ ਦਾ ਝਟਕਾ 12 ਵਜ ਕੇ 06 ਮਿੰਟ ‘ਤੇ ਆਇਆ, ਜਿਸ ਦੀ ਤੀਬਰਤਾ 4.7 ਮਾਪੀ ਗਈ। ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਦੋਵੇਂ ਹੀ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਭੁਚਾਲ ਵਾਰ-ਵਾਰ ਕਿਉਂ ਆਉਂਦੇ ਹਨ?

ਧਰਤੀ ਦੇ ਅੰਦਰ ਸੱਤ ਟੈਕਟੋਨਿਕ ਪਲੇਟਾਂ ਹਨ। ਇਹ ਪਲੇਟਾਂ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਇਕ-ਦੂਜੇ ਨਾਲ ਟਕਰਾ ਜਾਂਦੀਆਂ ਹਨ, ਤਾਂ ਇਹ ਰਗੜ ਖਾਂਦੀਆਂ ਹਨ, ਤਾਂ ਜ਼ਮੀਨ ਹਿੱਲਣ ਲੱਗਦੀ ਹੈ। ਇਸ ਨੂੰ ਭੂਚਾਲ ਕਿਹਾ ਜਾਂਦਾ ਹੈ। ਭੂਚਾਲ ਨੂੰ ਮਾਪਣ ਲਈ ਰਿਕਟਰ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨੂੰ ਰਿਕਟਰ ਮੈਗਨੀਟਿਊਡ ਸਕੇਲ ਕਿਹਾ ਜਾਂਦਾ ਹੈ।

Leave a Reply

Your email address will not be published. Required fields are marked *