ਨਸ਼ਿਆਂ ਵਿਰੁੱਧ ਦੁਲੱਦੀ ਪਿੰਡ ਦੀ ਵੱਡੀ ਪਹੁਲ: ਨਸ਼ਾ ਵਿਰੋਧੀ ਮਤਾ ਪਾਸ, ਵੇਚਣ ਵਾਲਿਆਂ ਖਿਲਾਫ ਇਕਜੁੱਟਤਾ

ਨਾਭਾ(ਗੁਰਪ੍ਰੀਤ ਸਿੰਘ ਬਰਸਟ),ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਤੇ ਤਹਿਤ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਛੇੜੀ ਗਈ ਹੈ ਅਤੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇ ਪਾਏ ਜਾ ਰਹੇ ਤਾਂ ਜੋ ਪਿੰਡ ਨਸ਼ਾ ਮੁਕਤ ਹੋ ਸਕੇ। ਇਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਕੋਈ ਵੀ ਪਿੰਡ ਦਾ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ਾ ਤਸਕਰੀ ਵਿੱਚ ਫੜਿਆ ਜਾਵੇਗਾ ਤਾਂ ਪਿੰਡ ਵਾਸੀ ਉਸਦੀ ਜਮਾਨਤ ਨਹੀਂ ਕਰਾਵੇਗਾ ਅਤੇ ਨਾ ਹੀ ਉਸ ਦੀ ਕੋਈ ਮਦਦ ਕਰਨਗੇ। ਦੂਜੇ ਪਾਸੇ ਪਿੰਡ ਵਾਸੀਆਂ ਨੂੰ ਪੁਲਿਸ ਨੇ ਵੀ ਭਰੋਸਾ ਦਿੱਤਾ ਕੀ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਸਖਤ ਕਾਰਵਾਈ ਕਰੇਗੀ ਅਤੇ ਇਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਲੋਕ ਵੀ ਪੁਲਿਸ ਦਾ ਸਾਥ ਦੇਣ।


ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਅਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਕਿ ਜੇਕਰ ਕੋਈ ਵੀ ਪਿੰਡ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਤਾਂ ਪਿੰਡ ਵਾਸੀ ਕੋਈ ਵੀ ਉਸਦੀ ਜਮਾਨਤ ਨਹੀਂ ਦੇਵੇਗਾ ਅਤੇ ਨਾਭਾ ਪੁਲਿਸ ਵੱਲੋਂ ਵੀ ਇਸ ਉਪਰਾਲੇ ਦੀ ਸਲਾਗਾ ਕੀਤੀ ਗਈ ਅਤੇ ਮੌਕੇ ਤੇ ਨਾਭਾ ਸਦਰ ਥਾਣਾ ਦੀ ਸਬ ਇੰਸਪੈਕਟਰ ਨਵਦੀਪ ਕੌਰ ਚਹਿਲ ਨੇ ਕਿਹਾ ਕਿ ਤਕਰੀਬਨ ਪਿੰਡ ਵੱਲੋਂ ਜੋ ਇਹ ਇਹ ਮਤਾ ਪਾਇਆ ਗਿਆ ਇਹ ਨਸ਼ਾ ਤਸਕਰਾਂ ਦੇ ਖਿਲਾਫ ਪਾਇਆ ਗਿਆ ਹੈ ਅਤੇ ਪੰਜਾਬ ਸਰਕਾਰ ਵੀ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਛੇੜੀ ਗਈ ਹੈ, ਕਿਉਂਕਿ ਜੇਕਰ ਅਸੀਂ ਸਾਰੇ ਮਿਲ ਕੇ ਨਸ਼ਾ ਤਸਕਰਾਂ ਦੇ ਖਿਲਾਫ ਸਾਰੇ ਹੀ ਲੋਕ ਇੱਕਜੁੱਟ ਹੋ ਜਾਣ ਤਾਂ ਪੰਜਾਬ ਵਿੱਚ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ।


ਇਸ ਮੌਕੇ ਨਾਭਾ ਸਦਰ ਥਾਣਾ ਦੀ ਸਬ ਇੰਸਪੈਕਟਰ ਨਵਦੀਪ ਕੌਰ ਚਹਿਲ ਨੇ ਕਿਹਾ ਕਿ ਪਿੰਡ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮਤਾ ਪਾਇਆ ਗਿਆ ਹੈ ਅਤੇ ਜੋ ਕਿ ਬਹੁਤ ਵੱਡਾ ਸਲਾਗਾਯੋਗ ਕਦਮ ਹੈ ਕਿਉਂਕਿ ਜੇਕਰ ਪਿੰਡ ਵਾਸੀ ਹੀ ਆਪਣੇ ਪੱਧਰ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਇਹ ਉਪਰਾਲਾ ਕਰਨ ਲੱਗ ਜਾਣ ਤਾਂ ਆਉਣ ਵਾਲੇ ਸਮੇਂ ਵਿੱਚ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ। ਕਿਉਂਕਿ ਪੁਲਿਸ ਇਕੱਲੀ ਕੁਝ ਨਹੀਂ ਕਰ ਸਕਦੀ ਅਤੇ ਲੋਕਾਂ ਨੂੰ ਪੁਲਿਸ ਦੇ ਨਾਲ ਜੁੜਨਾ ਪਵੇਗਾ ਤਾਂ ਹੀ ਨਸ਼ਾ ਖਤਮ ਹੋ ਸਕੇਗਾ।


ਇਸ ਮੌਕੇ ਤੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਦੁਲੱਦੀ ਨੇ ਕਿਹਾ ਕਿ ਸਾਡੀ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਕਿ ਜੇਕਰ ਕੋਈ ਵੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਜਾਂ ਉਸ ਦੀ ਮਦਦ ਕਰਦਾ ਫੜਿਆ ਗਿਆ ਤਾਂ ਪਿੰਡ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾਵੇਗੀ ਅਤੇ ਹੀ ਨਾ ਹੀ ਜਮਾਨਤ ਲਈ ਜਾਵੇਗੀ।
ਇਸ ਮੌਕੇ ਤੇ ਪਿੰਡ ਵਾਸੀ ਅਤੇ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਜੋ ਇਹ ਮਤਾ ਪਾਇਆ ਗਿਆ ਹੈ ਇਹ ਹੀ ਪਿੰਡ ਦੀ ਪੰਚਾਇਤ ਦਾ ਬਹੁਤ ਹੀ ਵੱਡਾ ਕਦਮ ਹੈ ਕਿਉਂਕਿ ਜੇਕਰ ਪਿੰਡ ਦੀਆਂ ਪੰਚਾਇਤਾਂ ਅੱਗੇ ਹੋ ਕੇ ਨਸ਼ਾ ਤਸਕਰਾ ਦੇ ਖਾਤਮੇ ਲਈ ਮਤਾ ਪਾਉਣਗੀਆਂ ਤਾਂ ਹੀ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਸਕੇਗਾ।

Leave a Reply

Your email address will not be published. Required fields are marked *