ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਇੱਕ ਪਾਸੇ ਪੰਜਾਬ ਸਰਕਾਰ ਵੱਲੋ ਨਸ਼ਾ ਕਾਰੋਬਾਰੀਆਂ ਉੱਪਰ ਨਕੇਲ ਕਸੀ ਜਾ ਰਹੀ ਹੈ ਯੂ,ਪੀ ਸਰਕਾਰ ਦੀ ਤਰਜ਼ ਤੇ ਨਸ਼ਾ ਕਾਰੋਬਾਰੀਆਂ ਵੱਲੋ ਬਣਾਈਆਂ ਲੱਖਾਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਤੇ ਬਲਡੋਜ਼ਰ ਚਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਪਰ ਦੂਸਰੇ ਪਾਸੇ ਅਜਿਹੇ ਵੀ ਕੁੱਝ ਲੋਕ ਹਨ ਜੋ ਬਿਨਾਂ ਖੌਫ ਆਪਣਾ ਇਹ ਧੰਧਾ ਕਰਨ ਚ ਲੱਗੇ ਹੋਏ ਹਨ ਰੋਕਣ ਤੇ ਉਹਨਾਂ ਵੱਲੋਂ ਵਰੋਧ ਕਰਨ ਵਾਲਿਆਂ ਦੇ ਸਿਰ ਪਾੜੇ ਜਾ ਰਹੇ ਹਨ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਦੇ ਮੁਹੱਲਾ ਈ,ਡਬਲਯੂ,ਐਸ ਕਲੌਨੀ ਦਾ ਸਾਹਮਣੇ ਆਇਆ ਜਿੱਥੇ ਇੱਕ ਵਿਆਕਤੀ ਵੱਲੋਂ ਨਸ਼ੇ ਦੇ ਕਾਰੋਬਾਰੀਆਂ ਤੇ ਸ਼ਰੇਆਮ ਚਿੱਟਾ ਵੇਚਣ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਬੀਰ ਰੂਪ ਵਿੱਚ ਜਖਮੀ ਕਰਨ ਦੇ ਆਰੋਪ ਲਗਾਉਦੇ ਉਸ ਕੋਲੋਂ ਲੱਖਾਂ ਰੁਪਏ ਜੋ ਉਸ ਨੇ ਜ਼ਮੀਨ ਵੇਚ ਕੇ ਵੱਟੇ ਸਨ ਖੋਹਣ ਦੇ ਵੀ ਇਲਜ਼ਾਮ ਲਗਾਉਦੇ ਸਰਕਾਰ ਪਾਸੋਂ ਇਨਸਾਫ ਦੀ ਮੰਗ ਕੀਤੀ ਗਈ ਪੀੜਤ ਵੱਲੋ ਪੁਲਿਸ ਉੱਪਰ ਗੰਬੀਰ ਆਰੋਪ ਲਗਾਉਦੇ ਕਿਹਾ ਕਿ ਉਸ ਤੇ ਹਮਲਾ ਕਰਨ ਵਾਲੇ ਲੋਕਾਂ ਵੱਲੋਂ ਸ਼ਰੇਆਮ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪੀੜਤ ਦਾ ਕਹਿਣਾ ਸੀ ਕਿ ਉਸ ਦਾ ਕਸੂਰ ਸਿਰਫ ਇਹੋ ਹੈ ਕਿ ਉਸ ਵੱਲੋਂ ਹਮਲਾ ਕਰਨ ਵਾਲੇ ਲੋਕਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ ਜਿਸ ਦੇ ਚੱਲਦੇ ਦਸ ਤੋਂ ਜਿਆਦਾ ਲੋਕਾਂ ਵੱਲੋਂ ਉਸ ਤੇ ਹਮਲਾ ਕਰਕੇ ਉਸ ਨੂੰ ਜਖਮੀ ਕਰਕੇ ਉਸ ਕੋਲੋਂ ਲੱਖਾਂ ਰੁਪਏ ਦੀ ਲੁੱਟ ਕਰ ਲਈ ਅਤੇ ਧਮਕੀਆਂ ਦਿੰਦੇ ਫਰਾਰ ਹੋ ਗਏ ਉਸ ਵੱਲੋਂ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਨੂੰ ਆਪਣੇ ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ

ਪਰ ਪੁਲਿਸ ਵੱਲੋਂ ਉਸ ਉੱਪਰ ਸਮਝੌਤਾ ਕਰਵਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ ਜਿਸ ਕਰਕੇ ਪੁਲਿਸ ਵੱਲੋਂ ਉਸ ਦੇ ਬਿਆਨ ਤੱਕ ਦਰਜ ਨਹੀਂ ਕੀਤੇ ਗਏ ਜਦੋ ਕਿ ਉਸ ਉੱਪਰ ਹਮਲਾ ਕਰਨ ਵਾਲੇ ਲੋਕ ਸ਼ਰੇਆਮ ਖੁੱਲੇ ਘੁੰਮ ਰਹੇ ਹਨ ਜਦੋਂ ਇਸ ਮਾਮਲੇ ਚ ਕੇਸ ਦੀ ਪੜਤਾਲ ਕਰ ਰਹੇ ਥਾਣਾ ਡਵੀਜਨ ਨੰਬਰ 7 ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕਿ ਦੋਨਾਂ ਧਿਰਾਂ ਦੀਆਂ ਸ਼ਿਕਾਇਤਾਂ ਅਤੇ ਮੈਡੀਕਲ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਮਿੱਲੀ ਹੈ ਪੀੜਤ ਲੋਕਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਈ ਮਾਮਲਾ ਦਰਜ ਕੀਤਾ ਜਾਏਗਾ ਪੁਲਿਸ ਕਿਸੇ ਵੀ ਨਸ਼ੇ ਦੇ ਕਾਰੋਬਾਰ ਚ ਸ਼ਮਿਲ ਵਿਆਕਤੀ ਨਾਲ ਕੋਈ ਲਿਹਾਜ਼ ਨਹੀਂ ਕਰੇਗੀ।
