ਨਾਭਾ(ਗੁਰਪ੍ਰੀਤ ਸਿੰਘ ਬਰਸਟ)ਨਾਭਾ ਦੇ ਪਿੰਡ ਛੀਟਾਂਵਾਲਾ ਵਾਲਾ ਵਿਖੇ ਭੱਠੇ ਤੇ ਟਰੈਕਟਰ ਚਲਾ ਮਜ਼ਦੂਰੀ ਕਰਨ ਦਾ ਕੰਮ ਕਰਦਾ ਸੀ
24 ਸਾਲ ਦੇ ਕਰੀਬ ਉਮਰ ਦੇ ਜਸਵੀਰ ਸਿੰਘ ਸੀਰਾ ਪੁੱਤਰ ਬਲਜੀਤ ਸਿੰਘ ਪਿੰਡ ਕੋਟਕਲਾ ਦੀ ਹਾਈ ਵੋਲਟੇਜ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਜਸਵੀਰ ਟਰੈਕਟਰ ਦੇ ਉੱਪਰ ਖੜਾ ਸੀ ਅਤੇ ਬਿਜਲੀ ਦੀਆਂ ਤਾਰਾਂ ਉਸ ਜਗ੍ਹਾ ਤੋਂ ਨੀਵੀਆਂ ਲੰਘ ਰਹੀਆਂ ਸਨ ਹਾਦਸੇ ਵਾਲੀ ਜਗਹਾ ਤੇ ਇਟਾਂ ਬਣਾਉਣ ਵਾਸਤੇ ਮਿੱਟੀ ਦੀ ਢੇਰੀ ਬਣਾਈ ਜਾ ਰਹੀ ਸੀ।

ਕਰੰਟ ਲੱਗਣ ਉਪਰੰਤ ਜਦੋਂ ਜਸਵੀਰ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਸਦੀ ਮਿਰਤਕ ਦੇਹ ਨੂੰ ਸਰਕਾਰੀ ਹਸਪਤਾਲ ਦੇ ਮੁਰਦਘਾਟ ਵਿਖੇ ਰੱਖੀ ਗਈ ਡਾਕਟਰ ਮੁਤਾਬਿਕ
ਜਦੋਂ ਜਸਵੀਰ ਸਿੰਘ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਹਾਈ ਵੋਲਟੇਜ ਕਰੰਟ ਲੱਗਣ ਕਾਰਨ ਉਸ ਦੀ ਮੌਕੇ ਤੇ ਹੋ ਗਈ ਘਟਨਾ ਦੀ ਇਤਲਾਹ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਜਸਵੀਰ ਦੋ ਭੈਣਾਂ ਦਾ ਇੱਕਲੌਤਾ ਭਰਾ ਸੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫ਼ੈਲ ਗਈ ।
ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
