ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਬੀਤੇ ਕੁੱਝ ਦਿਨ ਤੋਂ ਮਹਾਨਗਰ ਲੁਧਿਆਣਾ ਵਿੱਚ ਇੱਕ ਮਸਲਾ ਬਹੁਤ ਜਿਆਦਾ ਭਖਿਆ ਹੋਇਆ ਚੱਲ ਰਿਹਾ ਹੈ ਜਿਸ ਦਾ ਕੇਦਰ ਬਿੰਦੂ ਕਾਕੋ ਵਾਲ ਰੋਡ ਤੇ ਸਥਿਤ ਪ੍ਰੇਮ ਧਾਮ ਅਤੇ ਉਸ ਦੇ ਸੰਚਾਲਕ ਬੰਟੀ ਬਾਬਾ ਬਣੇ ਹੋਏ ਹਨ ਅੱਜ ਉਸ ਮਸਲੇ ਵਿੱਚ ਇੱਕ ਹੋਰ ਪੱਖ ਉਸ ਮੌਕੇ ਜੁੜ ਗਿਆ ਜਦੋਂ ਪ੍ਰੇਮ ਧਾਮ ਦੇ ਸੰਚਾਲਕ ਬੰਟੀ ਬਾਬਾ ਦੇ ਹੱਕ ਵਿੱਚ ਸਨਾਤਨ ਧਰਮ ਦੇ ਮੁਖੀਆਂ ਵੱਲੋਂ ਬੰਟੀ ਬਾਬਾ ਦੇ ਹੱਕ ਵਿੱਚ ਇੱਕ ਪ੍ਰੈਸ ਵਾਰਤਾ ਕਰਦਿਆਂ ਕਿਹਾ ਕਿ ਬੰਟੀ ਬਾਬਾ ਵੱਲੋਂ ਅੱਪਣੇ ਸੰਸਥਾਨ ਉੱਪਰ ਕਿਸੇ ਵੀ ਧਰਮ ਨੂੰ ਵੱਖਰਾ ਧਰਮ ਨਾ ਮੰਨਦੇ ਹੋਏ ਹੀ ਅੱਪਣੇ ਸੰਸਥਾਨ ਦਾ ਨਾਮ ਪ੍ਰੇਮ ਧਾਮ ਰਖਿਆ ਗਿਆ ਸੀ ਪਰ ਕੁੱਝ ਸਵਾਰਥੀ ਲੋਕਾਂ ਵੱਲੋਂ ਬੰਟੀ ਬਾਬਾ ਬਾਰੇ ਗਲਤ ਬਿਆਨ ਬਾਜ਼ੀਆ ਕਰਦਿਆਂ ਆਪਸੀ ਭਾਈਚਾਰੇ ਦਾ ਨੁਕਸਾਨ ਕੀਤਾ ਜਾ ਰਿਹਾ ਹੈ ।
ਪ੍ਰੇਮ ਧਾਮ ਚ ਅੱਜ ਦੀ ਹੋਈ ਪ੍ਰੈਸ ਵਾਰਤਾ ਚ ਹਿੰਦੁਸਤਾਨ ਤੋ ਵੱਖ ਵੱਖ ਧਰਮ ਗੁਰੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਕਿਹਾ ਕਿ ਬੰਟੀ ਬਾਬਾ ਇੱਕ ਧਾਰਮਿਕ ਮੁੱਖੀ ਹੋਣ ਦੇ ਨਾਲ ਨਾਲ ਇੱਕ ਕਾਰੋਬਾਰੀ ਵੀ ਹਨ ਉਹਨਾਂ ਦੀਆਂ ਆਪਣੀਆਂ ਪਰਿਵਾਰਕ ਜਿੰਮੇਦਾਰੀਆਂ ਹਨ ਜਿਸ ਕਰਕੇ ਅਖਾੜੇ ਵੱਲੋਂ ਉਹਨਾਂ ਨੂੰ ਸਫੇਦ ਵਸਤਰ ਪਾਉਣ ਦੀ ਇਜਾਜਤ ਦਿੱਤੀ ਹੋਈ ਹੈ ਬੰਟੀ ਬਾਬਾ ਅੱਜ ਵੀ ਮੁੱਕੇਸ਼ਾ ਨੰਦ ਦੇ ਨਾਮ ਨਾਲ ਹੀ ਜਾਣੇ ਜਾਂਦੇ ਹਨ ਅਤੇ ਉਹ ਅਖਾੜੇ ਦੇ ਨਾਲ ਹੀ ਸਬੰਧ ਰੱਖਦੇ ਹਨ ਅਤੇ ਪੁਰਾ ਸਨਾਤਨੀ ਧਰਮ ਬੰਟੀ ਬਾਬਾ ਦੇ ਨਾਲ ਹੈ ।
ਪ੍ਰੈਸ ਵਾਰਤਾ ਦੌਰਾਨ ਬੰਟੀ ਬਾਬਾ ਦਾ ਕਹਿਣਾ ਸੀ ਕਿ ਅੱਜ ਜਿੰਨਾ ਕੁੱਝ ਲੋਕਾਂ ਵੱਲੋਂ ਉਹਨਾਂ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਸਮਾਜ ਵਿੱਚ ਨਫਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਬਾਰੇ ਆਮ ਲੋਕਾਂ ਨੂੰ ਭਲੀ ਭਾਂਤ ਜਾਣਕਾਰੀ ਹੈ ਕਿ ਉਹ ਲੋਕ ਕੌਣ ਹਨ ਅਤੇ ਕੀ ਚਾਹੁੰਦੇ ਹਨ ਜਿੰਨਾਂ ਚਿਰ ਪ੍ਰੇਮ ਧਾਮ ਵੱਲੋਂ ਉਹਨਾਂ ਲੋਕਾਂ ਨੂੰ ਚੰਦਾ ਦਿੱਤਾ ਜਾਂਦਾ ਰਿਹਾ ਸੀ ਊਨਾ ਚਿਰ ਉਹਨਾਂ ਲੋਕਾਂ ਵਾਸਤੇ ਪ੍ਰੇਮ ਧਾਮ ਇੱਕ ਤੀਰਥ ਅਸਥਾਨ ਸੀ ਅਤੇ ਮੈਂ ਬੰਟੀ ਬਾਬਾ ਜੀ ਸੀ ਪਰ ਜਦੋ ਉਹਨਾਂ ਲੋਕਾਂ ਨੂੰ ਪ੍ਰੇਮ ਧਾਮ ਵੱਲੋਂ ਚੰਦਾ ਦੇਣਾ ਬੰਦ ਕਰ ਦਿੱਤਾ ਗਿਆ ਪ੍ਰੇਮ ਧਾਮ ਹੈਦਰੀ ਦਰਬਾਰ ਹੋ ਗਿਆ ਅਤੇ ਬੰਟੀ ਬਾਬਾ ਜੀ ਤੋ ਮੈਨੂੰ ਬੰਟੀ ਬਾਬਾ ਆਖਣ ਲੱਗ ਪਏ ਪਰ ਉਹ ਪ੍ਰਮਾਤਮਾ ਅੱਗੇ ਪ੍ਰਾਥਨਾ ਕਰਦੇ ਹਨ ਕਿ ਪ੍ਰਮਾਤਮਾ ਉਹਨਾਂ ਨੂੰ ਸੁਮਤਿ ਬਖਸ਼ੇ।
