‘ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?

(ਲੋਕੇਸ਼ ਮਲਹੋਤਰਾ) ਕਾਲੀ ਮਿਰਚ, ਜਿਸਨੂੰ “ਮਸਾਲਿਆਂ ਦੀ ਰਾਣੀ” ਵੀ ਕਿਹਾ ਜਾਂਦਾ ਹੈ, ਸਿਰਫ਼ ਖਾਣੇ ਦਾ ਸੁਆਦ ਨਹੀਂ ਵਧਾਉਂਦੀ, ਸਗੋਂ ਸਰੀਰ ਲਈ ਕਈ ਲਾਭਦਾਇਕ ਗੁਣ ਵੀ ਰੱਖਦੀ ਹੈ। ਇਸ ’ਚ ਮੌਜੂਦ ਪਾਇਪਰਿਨ ਨਾ ਸਿਰਫ਼ ਹਾਡਚਨ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ, ਸਗੋਂ ਇਹ ਫਲੂ, ਸਰਦੀ-ਖੰਘ, ਸੂਜਨ, ਅਤੇ ਅਰਥਰਾਈਟਿਸ ਵਰਗੀਆਂ ਬਿਮਾਰੀਆਂ ਵਿੱਚ ਵੀ ਰਾਹਤ ਪ੍ਰਦਾਨ ਕਰਦੀ ਹੈ। ਕਾਲੀ ਮਿਰਚ ਦਾ ਨਿਯਮਿਤ ਸੇਵਨ ਸਰੀਰ ਵਿੱਚ ਮੈਟਾਬੋਲਿਜ਼ਮ ਵਧਾਉਣ, ਇਮਿਊਨਿਟੀ ਮਜ਼ਬੂਤ ਕਰਨ, ਅਤੇ ਸਕਿਨ ਦੀ ਸਿਹਤ ਨੂੰ ਬਿਹਤਰ ਕਰਨ ’ਚ ਸਹਾਇਕ ਹੁੰਦਾ ਹੈ।

ਕਾਲੀ ਮਿਰਚ ਖਾਣ ਦੇ ਫਾਇਦੇ :-

ਹਾਜ਼ਮਾ-ਪ੍ਰਣਾਲੀ ਸੁਧਾਰਨ ’ਚ ਮਦਦਗਾਰ

  • ਕਾਲੀ ਮਿਰਚ ’ਚ ਪਾਇਪਰਿਨ ਹੁੰਦਾ ਹੈ, ਜੋ ਹਾਜ਼ਮੇ ’ਚ ਐਂਜ਼ਾਈਮਸ ਦੇ ਉਤਪਾਦਨ ਨੂੰ ਵਧਾਉਂਦਾ ਹੈ, ਇਸ ਨਾਲ ਪਚਨ ਪ੍ਰਕਿਰਿਆ ਸੁਧਰਦੀ ਹੈ ਅਤੇ ਗੈਸ ਜਾਂ ਅਸੀਡਿਟੀ ਤੋਂ ਰਾਹਤ ਮਿਲਦੀ ਹੈ।

ਮੈਟਾਬੋਲਿਜ਼ਮ ਵਧਾਉਣਾ

  • ਕਾਲੀ ਮਿਰਚ ਸਰੀਰ ਦੇ ਮੈਟਾਬੋਲਿਕ ਰੇਟ ਨੂੰ ਵਧਾਉਂਦੀ ਹੈ, ਜਿਸ ਨਾਲ ਸਰੀਰ ’ਚ ਕੈਲੋਰੀਜ਼ ਬਰਨ ਹੋਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਇਸ ਨਾਲ ਭਾਰ ਘਟਾਉਣ ’ਚ ਮਦਦ ਕਰਦੀ ਹੈ।

ਇਮਿਊਨ ਸਿਸਟਮ ਕਰਦੈ ਮਜ਼ਬੂਤ

  • ਇਸ ’ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਨੂੰ ਮਜ਼ਬੂਤ ਕਰਦੇ ਹਨ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।

ਸੋਜ ਅਤੇ ਦਰਦ ਤੋਂ ਰਾਹਤ

  • ਕਾਲੀ ਮਿਰਚ ਦੇ ਐਂਟੀ-ਇੰਫਲਾਮੇਟਰੀ ਗੁਣ ਸੋਜ ਨੂੰ ਘਟਾਉਣ ’ਚ ਮਦਦ ਕਰਦੇ ਹਨ ਅਤੇ ਜੋੜਾਂ ਦੇ ਦਰਦ (ਅਰਥਰਾਈਟਿਸ) ਤੋਂ ਰਾਹਤ ਦਿੰਦੇ ਹਨ।

ਸਕਿਨ ਲਈ ਲਾਭਕਾਰੀ

  • ਕਾਲੀ ਮਿਰਚ ਸਕਿਨ ਦੇ ਸੈੱਲਾਂ ਨੂੰ ਮੁਕਤ ਰੈਡੀਕਲਸ ਤੋਂ ਬਚਾਉਂਦੀ ਹੈ, ਜਿਸ ਨਾਲ ਸਕਿਨ ਸਾਫ਼ ਅਤੇ ਚਮਕਦਾਰ ਰਹਿੰਦੀ ਹੈ। ਇਹ ਪਿੰਪਲ ਅਤੇ ਹੋਰ ਸਕਿਨ ਦੀਆਂ ਸਮੱਸਿਆਵਾਂ ’ਚ ਵੀ ਮਦਦਗਾਰ ਹੈ।

ਸਰਦੀ-ਜ਼ੁਕਾਮ ਤੋਂ ਰਾਹਤ

  • ਕਾਲੀ ਮਿਰਚ ’ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਰਦੀ-ਖੰਘ ਅਤੇ ਜ਼ੁਕਾਮ ਤੋਂ ਰਾਹਤ ਦਿੰਦੇ ਹਨ। ਇਹ ਮੁੱਖ ਤੌਰ ‘ਤੇ ਕਾਢੇ ’ਚ ਵਰਤੀ ਜਾਂਦੀ ਹੈ।

ਦਿਮਾਗੀ ਤਾਕਤ ਵਧਾਉਣ ’ਚ ਮਦਦ

  • ਕਾਲੀ ਮਿਰਚ ’ਚ ਮੌਜੂਦ ਪਾਇਪਰਿਨ ਯਾਦਸ਼ਕਤੀ ਨੂੰ ਬਿਹਤਰ ਕਰਦਾ ਹੈ ਅਤੇ ਦਿਮਾਗੀ ਤਾਕਤ ਨੂੰ ਵਧਾਉਂਦਾ ਹੈ। ਇਹ ਦਿਮਾਗੀ ਸਮੱਸਿਆਵਾਂ ਨੂੰ ਰੋਕਣ ’ਚ ਸਹਾਇਕ ਹੁੰਦੀ ਹੈ।

ਹਾਰਟ ਸਿਹਤ ‘ਤੇ ਅਸਰ

ਕਾਲੀ ਮਿਰਚ ਖੂਨ ਦੇ ਸੰਚਾਰ ਨੂੰ ਸੁਧਾਰਦੀ ਹੈ ਅਤੇ ਕੋਲੈਸਟਰੋਲ ਦੇ ਲੈਵਲ ਨੂੰ ਕੰਟਰੋਲ ’ਚ ਰੱਖਦੀ ਹੈ, ਜਿਸ ਨਾਲ ਹਾਰਟ ਦੀ ਸਿਹਤ ਬਿਹਤਰ ਬਣਦੀ ਹੈ।

Leave a Reply

Your email address will not be published. Required fields are marked *