ਲੁਧਿਆਣਾ(ਰਾਂਮ ਕ੍ਰਿਸ਼ਨ ਅਰੋੜਾ)ਬਾਰ ਐਸ਼ੋਸ਼ੇਸ਼ਨ ਇਲੈਕਸ਼ਨਾਂ ਚ ਐਡਵੋਕੇਟ ਹਰਜੀਤ ਸਿੰਘ ਭੱਟੀ ਵੱਲੋਂ ਆਪਣੇ ਸਮਰਥਕਾਂ ਐਡਵੋਕੇਟ ਦੇ ਨਾਲ ਆਪਣੇ ਬਤੌਰ ਐਗਜੀਕਿਉਟਿਵ ਮੈਂਬਰ ਵੱਜੋ ਨੌਮੀਨੇਸ਼ਨ ਫਾਰਮ ਦਾਖਲ ਕੀਤੇ ਗਏ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਡਵੋਕੇਟ ਹਰਜੀਤ ਸਿੰਘ ਭੱਟੀ ਨੇ ਕਿਹਾ ਕਿ ਉਹ ਪਿੱਛਲੇ ਕਾਫੀ ਸਮੇਂ ਤੋਂ ਬਤੌਰ ਐਡਵੋਕੇਟ ਲੁਧਿਆਣਾ ਬਾਰ ਐਸ਼ੋਸ਼ੇਸ਼ਨ ਵਿੱਚ ਕੰਮ ਕਰਦੇ ਆ ਰਹੇ ਹਨ ਅੱਜ ਉਹਨਾਂ ਵੱਲੋਂ ਆਪਣੇ ਦੋਰਾਣੇ ਪ੍ਰੈਕਟਿਸ ਜੂਨੀਅਰ ਐਡਵੋਕੇਟਸ ਨੂੰ ਆਉਣ ਵਾਲੀਆਂ ਸਮਸਿਆਵਾਂ ਦੇ ਹੱਲ ਵਾਸਤੇ ,ਚੈਂਬਰ ਸਮਸਿਆ,ਮਹਿਲਾਵਾਂ ਐਡਵੋਕੇਟ ਅਤੇ ਜੈਂਟਸ ਐਡਵੋਕੇਟ ਵਿੱਚ ਆਪਸੀ ਸਮਾਨਤਾ ਦੇ ਨਾਲ ਨਾਲ ਹੋਰ ਸਬੰਧਿਤ ਮਸਲਿਆਂ ਦੇ ਹੱਲ ਕਰਵਾਏ ਜਾਣਗੇ।

ਇਸ ਮੌਕੇ ਬਾਰ ਐਸ਼ੋਸ਼ੇਸ਼ਨ ਦੇ ਇਲੈਕਸ਼ਨ ਆਰ,ਓ,ਐਡਵੋਕੇਟ ਚੇਤਨ ਵਰਮਾ ਦਾ ਕਹਿਣਾ ਸੀ ਕਿ ਉਹਨਾਂ ਦੀ ਟੀਮ ਵੱਲੋਂ ਬਾਰ ਐਸ਼ੋਸ਼ੇਸ਼ਨ ਦੇ ਇਲੈਕਸ਼ਨਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਕੈਂਡੀਡੇਟ ਐਡਵੋਕੇਟ ਸਾਹਿਬਾਨ ਵਾਸਤੇ ਪੁਰਾ ਇਨਫਰਾਂ ਟੈਕਚਰ/ਬੂਥ ਵਗੈਰਾ ਦਾ ਵੀ ਪੂਰਾ ਪੂਰਾ ਇੰਤਜ਼ਾਮ ਕੀਤਾ ਜਾਏਗਾ ਅਤੇ ਬਾਰ ਐਸ਼ੋਸ਼ੇਸ਼ਨ ਚ ਕੁੱਲ 3021 ਵੋਟਾਂ ਰਜਿਸ਼ਟਡ ਹਨ ।
