ਤੇਜ਼ਧਾਰ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਦਾ ਪਿਉ-ਪੁੱਤ ‘ਤੇ ਹਮਲਾ, ਮੋਟਰਸਾਈਕਲ ਭਜਾ ਕੇ ਬਚਾਈ ਜਾਨ, ਪਿਉ ਵਲੋਂ ਪੁਲਿਸ ‘ਤੇ ਲਾਏ ਗੰਭੀਰ ਇਲਜ਼ਾਮ

ਲੁਧਿਆਣਾ,ਰਾਮ ਕ੍ਰਿਸ਼ਨ ਅਰੋੜਾ,ਇੱਕ ਹਫਤਾ ਪਹਿਲਾ ਹੋਏ ਜਾਨ ਲੇਵਾ ਚੋ ਵਾਲ ਵਾਲ ਬਚੇ ਇੱਕ ਪਿਓ ਵੱਲੋਂ ਇਨਸਾਫ ਲੈਣ ਵਾਸਤੇ ਦਰ ਦਰ ਭੱਟਕਣ ਤੋਂ ਬਾਅਦ ਇੱਕ ਪ੍ਰੈਸ ਵਾਰਤਾ ਕਰਦੇ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਕੀਤੇ ਗਏ ਉਸ ਨਾਲ ਭੱਦੇ ਮਜਕਾਂ ਦੀ ਪੋਲ ਖੋਹਲਦੇ ਕਿਹਾ ਕਿ ਉਸ ਵੱਲੋਂ ਆਪਣੇ ਅਤੇ ਆਪਣੇ ਲੜੱਕੇ ਉੱਪਰ ਹੋਏ ਹਮਲੇ ਦੀ ਜਾਣਕਾਰੀ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਸਿਆਸੀ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਜਿੰਨਾ ਵੱਲੋਂ ਉਸ ਦੇ ਬੇਟੇ ਨੂੰ ਸਨਮਾਨਿਤ ਕੀਤਾ ਗਿਆ ਸੀ,
ਪ੍ਰੈਸ ਵਾਰਤਾ ਚ ਜਾਣਕਾਰੀ ਦਿੰਦਿਆਂ ਸ਼ਿਵਪੁਰੀ ਬਸੰਤ ਨਗਰ ਦੇ ਰਹਿਣ ਵਾਲੇ ਇੱਕ ਹੌਜ਼ਰੀ ਕਾਰੋਬਾਰੀ ਪੀੜਤ ਦੀਪਕ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਸ ਦਾ ਲੜਕਾ ਜੋ ਅੱਠਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਗਾਇਕ ਵੀ ਹੈ ਉਸ ਦੀ ਕਲਾਕਾਰੀ ਨੂੰ ਦੇਖਦੇ ਹੋਏ ਐਮ,ਐਲ,ਏ,ਮੁੱਖ ਮੰਤਰੀ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ ਘਟਨਾ ਪਿੱਛਲੇ ਦੀ ਹੈ ਜਦੋ ਉਹ ਆਪਣੇ ਲੜੱਕੇ ਨਾਲ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਾਸਤੇ ਵਿੱਚ 5 ਬਦਮਾਸ਼ਾਂ ਜਿੰਨਾ ਕੋਲ ਤੇਜ਼ਧਾਰ ਹਥਿਆਰ ਸਨ ਵੱਲੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਹਾਲੇ ਉਸ ਨੇ ਆਪਣਾ ਬੁਲੇਟ ਮੋਟਰਸਾਈਕਲ ਹੌਲੀ ਰਫਤਾਰ ਹੀ ਕੀਤਾ ਸੀ ਕਿ ਹਮਲਾਵਰਾਂ ਵੱਲੋਂ ਤਲਵਾਰ ਨਾਲ ਉਹਨਾਂ ਉੱਪਰ ਹਮਲਾ ਕਰ ਦਿੱਤਾ ਪਰ ਖੁਸ਼ਕਿਸਮਤੀ ਨਾਲ ਉਹਨਾਂ ਦਾ ਬਚਾਅ ਹੋ ਗਿਆ ਅਤੇ ਉਸ ਵੱਲੋਂ ਆਪਣੇ ਬੁਲੇਟ ਮੋਟਰਸਾਈਕਲ ਨੂੰ ਤੇਜ਼ ਰਫਤਾਰ ਨਾਲ ਭਜਾਉਦੇ ਗਲੀਆਂ ਵਿੱਚ ਦੌੜਾ ਲਿਆ ਪਰ ਹਮਲਾਵਰਾਂ ਵੱਲੋਂ ਉਹਨਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ ਗਿਆ ਕਿਸੇ ਤਰਾਂ ਉਹ ਆਪਣੀ ਜਾਨ ਬਚਾ ਕੇ ਘਰ ਪੁਹਚਨ ਚ ਕਾਮਯਾਬ ਹੋ ਗਏ ,ਘਰ ਪੁਹਚਨ ਤੇ ਉਹਨਾਂ ਵੱਲੋਂ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ,
ਪੀੜਤ ਦੀਪਕ ਦਾ ਆਰੋਪ ਸੀ ਕਿ ਜਦੋ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਥਾਣਾ ਡਵੀਜਨ ਨੰਬਰ 4 ਚ ਪੁਹੰਚੇ ਅਤੇ ਬੱਚੇ ਦੇ ਡਰਦੇ ਮਾਰੇ ਸਕੂਲ ਨਾ ਜਾਣ ਬਾਰੇ ਕਿਹਾ ਗਿਆ ਤਾਂ ਮੌਜੂਦ ਪੁਲਿਸ ਅਧਿਕਾਰੀ ਵੱਲੋਂ ਉਹਨਾਂ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਲੜੱਕੇ ਨੂੰ ਜਰੂਰ ਪੜਾਉਣਾ ਉਸ ਨੂੰ ਘਰ ਬਿਠਾਕੇ ਰੱਖੋ ਤੁਸੀਂ ਉਸ ਨੂੰ ਬਾਹਰ ਹੀ ਕਿਉ ਕੱਢਣਾ ਇਸੇ ਤਰਾਂ ਦਾ ਵਰਤਾਉ ਥਾਣਾ ਦਰੇਸੀ ਦੀ ਪੁਲਿਸ ਦੇ ਅਧਿਕਾਰੀਆਂ ਦਾ ਰਿਹਾ ਜਿੰਨਾ ਵੱਲੋਂ ਉਹਨਾਂ ਦੇ ਸੱਟ ਨਾ ਵੱਜੀ ਹੋਣ ਤੇ ਘਰ ਬੈਠਣ ਦੀ ਸਲਾਹ ਦੇ ਦਿੱਤੀ ,ਪੀੜਤ ਦੀਪਕ ਦਾ ਕਹਿਣਾ ਸੀ ਕਿ ਪੁਲਿਸ ਅਧਿਕਾਰੀਆਂ ਦੇ ਇਸ ਤਰਾਂ ਦੇ ਵਿਵਹਾਰ ਕਾਰਨ ਉਹ ਅਤੇ ਉਸ ਦਾ ਪੂਰਾ ਪ੍ਰੀਵਾਰ ਗਹਿਰੇ ਸਦਮੇ ਵਿੱਚ ਹੈ।
ਪੀੜਤ ਪ੍ਰੀਵਾਰ ਵੱਲੋਂ ਮਾਣਯੋਗ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਹਮਲਾਵਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਉਹਨਾਂ ਵੱਲੋਂ ਪਿਓ ਪੁੱਤ ਉੱਪਰ ਹਮਲਾ ਕਰਨ ਪਿੱਛੇ ਕਿ ਮਨਸ਼ਾ ਸੀ।
ਦੂਸਰੇ ਪਾਸੇ ਜਦੋ ਇਸ ਮਾਮਲੇ ਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉੰਨਾ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਹੁੰਨ ਜਾਣਕਾਰੀ ਮਿੱਲੀ ਹੈ ਬਹੁਤ ਜਲਦ ਹੀ ਇਸ ਮਾਮਲੇ ਦੇ ਆਰੋਪੀਆ ਨੂੰ ਕਾਬੂ ਕੀਤਾ ਜਾਏਗਾ।

Leave a Reply

Your email address will not be published. Required fields are marked *