ਸੰਗਰੂਰ(ਬਿਊਰੋ)ਸੰਗਰੂਰ ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਮਾਨਵੀ ਨਾਮ ਦੀ ਕੁੜੀ ਆਪਣੀ ਮਾਂ ਤੇ ਕੁੱਟਮਾਰ ਦੇ ਆਰੋਪ ਲਗਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਸਨੂੰ ਸੰਗਲ ਨਾਲ ਬੰਨਣ ਦੇ ਆਰੋਪ ਲਗਾ ਰਹੀ ਹੈ ਹੈ। ਪੂਰੀ ਜਾਣਕਾਰੀ ਲੈਂਦੇ ਹੋਏ ਮਾਨਵੀ ਨੇ ਦੱਸਿਆ ਕਿ ਉਸ ਨੂੰ ਉਸਦੀ ਮਾਂ ਨੇ ਗੰਭੀਰ ਰੂਪ ਨਾਲ ਮਾਰਿਆ ਕੁੱਟਿਆ ਹੈ ਅਤੇ ਉਸ ਨੂੰ ਸੰਗਲ ਨਾਲ ਬੰਨ ਕੇ ਰੱਖਿਆ ਹੋਇਆ ਸੀ ਉਹਨਾਂ ਦੱਸਿਆ ਕਿ ਉਸਦੀ ਮਾਂ ਨੇ ਮੈਨੂੰ ਸੰਗਲ ਨਾਲ ਬੰਨ ਕੇ ਆਪਣੇ ਰਿਸ਼ਤੇਦਾਰਾਂ ਦੇ ਰੱਖਿਆ ਹੋਇਆ ਸੀ ਜਿਸ ਤੋਂ ਦੁਖੀ ਹੋ ਕੇ ਉਹ ਘਰੋਂ ਨਿਕਲੀ ਹੈ ਉਥੇ ਹੀ ਜਿਸ ਮੁੰਡੇ ਨਾਲ ਉਹ ਰਹਿਣਾ ਚਾਹੁੰਦੀ ਹੈ ਮਨਵੀ ਨੇ ਉਸ ਮੁੰਡੇ ਨੂੰ ਫੋਨ ਕਰਕੇ ਇਹ ਵੀ ਕਿਹਾ ਸੀ ਕਿ ਉਸ ਨੂੰ ਉਹ ਬਚਾ ਲਵੇ ਜਿਸ ਤੋਂ ਬਾਅਦ ਮੁੰਡੇ ਦੀ ਮਾਤਾ ਪੂਨਮ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਸਦੇ ਬੇਟੇ ਨੂੰ ਕੁੜੀ ਦੀ ਕਾਲ ਆਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਬੇਟਾ ਪਹਿਲਾਂ ਇਕੱਲਾ ਜਾ ਰਿਹਾ ਸੀ ਪਰ ਉਹ ਵੀ ਉਹਨਾਂ ਨਾਲ ਸਿਵਲ ਹਸਪਤਾਲ ਸੰਗਰੂਰ ਵਿੱਚ ਗਈ ਜਿੱਥੇ ਕੁੜੀ ਨੂੰ ਮਾਰਿਆ ਕੁੱਟਿਆ ਗਿਆ ਅਤੇ ਜਿਸ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕੁੜੀ ਦੇ ਪੈਰਾਂ ਤੇ ਸੰਗਲ ਵੀ ਬੰਨੇ ਹੋਏ ਹਨ ਅਤੇ ਮਾਂ ਨੇ ਕਿਹਾ ਹੈ ਕਿ ਉਸਦੇ ਬੇਟੇ ਦੀ ਉਸ ਕੁੜੀ ਨਾਲ ਦੋਸਤੀ ਹੈ ਜਿਸਦੇ ਚਲਦੇ ਉਹ ਇੱਥੇ ਪਹੁੰਚੇ ਹਨ।

ਉੱਥੇ ਹੀ ਮਾਨਵੀ ਦੀ ਮਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਉਹ ਸੀਸੀਟੀਵੀ ਫੁਟੇਜ ਦਿਖਾਉਣਾ ਚਾਹੁੰਦੀ ਹੈ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਉਸ ਦੀ ਬੇਟੀ ਦੇ ਕੋਈ ਵੀ ਸੰਗਲ ਨਹੀਂ ਬੰਨਿਆ ਹੋਇਆ ਹੈ ਅਤੇ ਉਹ ਝੂਠ ਬੋਲ ਰਹੀ ਹੈ ਰਹੀ ਗੱਲ ਕੁੱਟਮਾਰ ਦੀ ਤਾਂ ਮਾਨਵੀ ਦੀ ਮਾਤਾ ਨੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਜਿਸ ਮੁੰਡੇ ਨਾਲ ਉਹ ਰਹਿ ਰਹੀ ਹੈ ਉਸ ਮੁੰਡੇ ਨੇ ਮੇਰੀ ਧੀ ਦੀ ਅਤੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਕਿਉਂਕਿ ਉਸਨੇ ਪੂਰੀ ਤਰ੍ਹਾਂ ਸਾਡੀ ਕੁੜੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਉਹ ਮੁੰਡਾ ਖੁਦ ਨਸ਼ੇ ਕਰਦਾ ਹੈ ਉਹਨਾਂ ਕਿਹਾ ਕਿ ਹਰ ਇੱਕ ਮਾਂ ਨੂੰ ਹੁੰਦਾ ਹੈ ਕਿ ਉਸ ਦੀ ਔਲਾਦ ਸਹੀ ਕਰ ਜਾਵੇ ਅਤੇ ਚੰਗਾ ਬਣ ਕੇ ਰਹੇ ਪਰ ਉਸ ਦੀ ਬੇਟੀ ਉਸਦੇ ਕਹਿਣੇ ਤੋਂ ਬਾਹਰ ਹੈ ਜਿਸ ਦੇ ਚਲਦੇ ਉਸਨੇ ਆਪਣੀ ਧੀ ਨੂੰ ਮਾਰਿਆ ਜਰੂਰ ਸੀ ਪਰ ਸੰਗਲਾਂ ਨਾਲ ਨਹੀਂ ਬੰਨਿਆ ਸੀ ਅਤੇ ਉਸਨੂੰ ਸੁਰੱਖਿਆ ਤੇ ਰੱਖਣ ਲਈ ਉਸਨੇ ਆਪਣੀ ਬੇਟੀ ਨੂੰ ਆਪਣੇ ਜੀਜੇ ਦੇ ਘਰ ਰੱਖਿਆ ਹੋਇਆ ਸੀ ਪਰ ਉਹ ਆਪਣੇ ਘਰੋਂ ਭੱਜ ਕੇ ਉਸ ਮੁੰਡੇ ਕੋਲ ਮੁੜ ਤੋਂ ਜਾਂਦੀ ਹੈ। ਇਸ ਦੇ ਨਾਲ ਹੀ ਉਸ ਨੇ ਆਰੋਪ ਲਗਾਏ ਕਿ ਉਹ ਮੁੰਡੇ ਤੋਂ ਬਹੁਤ ਪਰੇਸ਼ਾਨ ਹੈ ਜੋ ਉਸਦੀ ਧੀ ਨੂੰ ਖਰਾਬ ਕਰ ਰਿਹਾ ਹੈ

ਉਥੇ ਹੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 17 ਸਾਲ ਦੀ ਉਮਰ ਦੀ ਮਾਨਵੀ ਦੇ ਸੱਟਾਂ ਜਰੂਰ ਹਨ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਉਹਨਾਂ ਨੇ ਰੋਕਾ ਕੱਟ ਕੇ ਪੁਲਿਸ ਨੂੰ ਭੇਜ ਦਿੱਤਾ ਹੈ ਅਤੇ ਇਲਾਜ ਚੱਲ ਰਿਹਾ ਹੈ।
