ਕਪੂਰਥਲਾ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ, ਬਿਲਡਿੰਗ ਤੋਂ ਹੇਠਾਂ ਡਿੱਗਣ ਕਾਰਨ ਵਾਪਰਿਆ ਹਾਦਸਾ

ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਭਟਨੂਰਾ ਕਲਾਂ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਵਿੰਦਰ ਸਿੰਘ (30) ਪੁੱਤਰ ਇੰਦਰਜੀਤ ਸਿੰਘ ਵਜੋਂ ਹੋਈ ਹੈ।  ਉਕਤ ਨੌਜਵਾ ਦੋ ਸਾਲ ਤੋਂ ਵਰਕ ਪਰਮਿਟ ’ਤੇ ਬਿਲਡਿੰਗ ਉਸਾਰੀ ਦਾ ਕੰਮ ਕਰਨ ਵਾਸਤੇ ਕੈਨੇਡਾ ਦੇ ਸ਼ਹਿਰ ਸਰੀ ਵਿਚ ਗਿਆ ਹੋਇਆ ਸੀ ਅਤੇ ਬੈਲਟ ਲਗਾ ਕੇ ਬਿਲਡਿੰਗ ‘ਤੇ ਕੰਮ ਕਰ ਰਿਹਾ ਸੀ।

ਅਚਾਨਕ ਬੈਲਟ ਟੁੱਟਣ ਨਾਲ ਉਹ ਬਿਲਡਿੰਗ ਤੋਂ ਹੇਠਾਂ ਡਿੱਗ ਗਿਆ। ਉਸ ਦੇ ਸਾਥੀਆਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਪਿਛਲੇ ਚਾਰ-ਪੰਜ ਦਿਨ ਤੋਂ ਦਾਖ਼ਲ ਸੀ ਅਤੇ ਅੱਜ ਉਸ ਨੌਜਵਾਨ ਦੀ ਮੌਤ ਹੋ ਗਈ। ਜਿਵੇਂ ਹੀ ਪਰਿਵਾਰ ਨੂੰ ਮੌਤ ਦੀ ਖ਼ਬਰ ਸਾਹਮਣੇ ਆਈ ਤਾਂ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ। 

Leave a Reply

Your email address will not be published. Required fields are marked *