ਲੁਧਿਆਣਾ(ਸਤਨਾਮ ਸਿੰਘ ਲੂਥਰਾ)ਜਮਾਲਪੁਰ ਚੌਂਕ ਤੋਂ ਮੈਟਰੋ ਰੋਡ ਨੂੰ ਜਾਣ ਵਾਲੇ ਰੋਡ ਤੇ ਹੋਏ ਇੱਕ ਦਰਦ ਨਾਕ ਹਾਦਸੇ ਵਿੱਚ ਇੱਕ ਸਰੀਏ ਨਾਲ ਲੋਡ ਟਰੱਕ ਦੇ ਚਾਲਕ ਵੱਲੋਂ ਲਾਪਰਵਾਹੀ ਨਾਲ ਟਰੱਕ ਨੂੰ ਚਲਾਉਂਦੇ ਇੱਕ ਬਾਇਕ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਲੋਕਾਂ ਵੱਲੋਂ ਟਰੱਕ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮ੍ਰਿਤਿਕ ਦੀ ਪਹਿਚਾਣ ਸੂਰਜ ਗੁਪਤਾ (24) ਸ਼ੇਰਪੁਰ ਵੱਜੋ ਹੋਈ ਜੋ ਕਿ ਪ੍ਰਾਈਵੇਟ ਫਾਰਮ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਸੀ ਅਤੇ ਹਾਲੇ ਕੁਆਰਾ ਸੀ
ਮੌਕੇ ਤੇ ਲੋਕਾਂ ਵੱਲੋਂ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਥਾਣਾ ਮੋਤੀ ਨਗਰ ਦੇ ਇੰਚਾਰਜ ਅਮ੍ਰਿਤਪਾਲ ਸਿੰਘ ਵੱਲੋਂ ਲੋਕਾਂ ਨੂੰ ਦੋਸ਼ੀ ਚਾਲਕ ਖ਼ਿਲਾਫ਼ ਸਖਤ ਕਾਰਵਾਈ ਦਾ ਭਰੋਸਾ ਦੇਂ ਕੇ ਭੜਕੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ ਪੁਲਿਸ ਵੱਲੋਂ ਟਰੱਕ ਚਾਲਕ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਭਰਾ ਵਿੱਕੀ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 3 ਭੈਣ/ਭਰਾ ਹਨ ਉਸ ਦਾ ਅਤੇ ਉਸ ਦੀ ਭੈਣ ਦਾ ਵਿਆਹ ਹੋ ਚੁੱਕਾ ਹੈ ਅਤੇ ਸੂਰਜ ਹਾਲੇ ਕੁਆਰਾ ਸੀ ਉਹ ਲੋਕ ਉੱਤਰ ਪ੍ਰਦੇਸ਼ ਦੇ ਜ਼ਿਲਾ ਬਲੀਆ ਦੇ ਰਹਿਣ ਵਾਲੇ ਹਨ ਸੂਰਜ ਗੁਪਤਾ ਫੋਕਲ ਪੁਆਇੰਟ ਫੇਜ਼ 4 ਚ ਇੱਕ ਐਮ,ਐਸ,ਕੈਮੀਕਲ ਟ੍ਰੇਡਰਜ ਨਾਮ ਦੀ ਫਰਮ ਚ ਮਾਰਕਿੰਟਿੰਗ ਦਾ ਕੰਮ ਕਰਦਾ ਸੀ ਅੱਜ ਸਵੇਰੇ ਉਹ ਫੈਕਟਰੀ ਚੋ ਹਾਜਰੀ ਲਾਗਉਣ ਮਗਰੋਂ ਜਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਕਲਿਆ ਤਾਂ ਫੈਕਟਰੀ ਦੇ ਨਜ਼ਦੀਕ ਹੀ ਇੱਕ ਸਰੀਏ ਨਾਲ ਲੋਡ ਟਰੱਕ ਚਾਲਕ ਵੱਲੋਂ ਲਾਪ੍ਰਵਾਹੀ ਨਾਲ ਟਰੱਕ ਚਲਾਉਂਦੇ ਉਸ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਟੱਕਰ ਨਾਲ ਸੂਰਜ ਸੜਕ ਉੱਪਰ ਡਿੱਗ ਪਿਆ ਅਤੇ ਟਰੱਕ ਉਸ ਨੂੰ ਦਰੜਦਾ ਹੋਇਆ ਅੱਗੇ ਨਿੱਕਲ ਗਿਆ ਟਰੱਕ ਬਾਇਕ ਨੂੰ ਵੀ ਕਾਫੀ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ ਲੋਕਾਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਚਾਲਕ ਵੱਲੋਂ ਟਰੱਕ ਨੂੰ ਰੋਕਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।