ਦੋ ਕਾਰਾਂ ਦੀ ਹੋਈ ਟੱਕਰ,ਡਾਕਟਰ ਦੀ ਹੋਈ ਮੌਤ

ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,, ਫਿਰੋਜ਼ਪੁਰ ਰੋਡ ਐਲੀਵੇਟਡ ਰੋਡ ਤੇ ਦੋ ਕਾਰਾਂ ਚ ਹੋਈ ਟੱਕਰ ਚ ਇੱਕ ਵਿਆਕਤੀ ਦੀ ਮੌਤ ਹੋ ਗਈ ਟੱਕਰ ਇੰਨੀ ਜਬਰਦਸਤ ਸੀ ਕਿ ਇੱਕ ਕਰੇਟਾ ਕਾਰ ਬੁਰੀ ਤਰਾਂ ਨਾਲ ਨੁਕਸਾਨੀ ਗਈ ਅਤੇ ਕਾਰ ਸਵਾਰ ਜਿਸ ਦੀ ਪਹਿਚਾਣ ਜਗਰਾਉਂ ਨਿਵਾਸੀ ਡਾਕਟਰ ਗਗਨਦੀਪ ਸਿੰਘ ਵੱਜੋ ਹੋਈ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੂਸਰੀ ਕਾਰ ਚ ਸਵਾਰ 5 ਲੋਕਾਂ ਨੂੰ ਵੀ ਸੱਟਾਂ ਲੱਗੀਆਂ ਸਨ ਪਰ ਉਹਨਾਂ ਨੂੰ ਡਾਕਟਰੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਵੱਲੋਂ ਮੌਕੇ ਤੇ ਪੁਹੰਚ ਕੇ ਦੋਂਨਾਂ ਹਾਦਸਾ ਗ੍ਰਸਤ ਗੱਡੀਆਂ ਨੂੰ ਪਾਸੇ ਕਰਵਾ ਕੇ ਟਰੈਫਿਕ ਨੂੰ ਸੰਚਾਰੁ ਢੰਗ ਨਾਲ ਚਾਲੂ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਜਾਣਕਾਰੀ ਦੇਂਦਿਆਂ ਥਾਣਾ ਸਰਾਭਾ ਨਗਰ ਦੇ ਐਸ, ਐਚ,ਓ,ਮਧੂ ਬਾਲਾ ਨੇ ਦਸਿਆ ਕਿ ਮ੍ਰਿਤਿਕ ਡਾਕਟਰ ਗਗਨਦੀਪ ਸਿੰਘ ਜਗਰਾਉਂ ਤੋਂ ਅੱਪਣੇ ਘਰੋਂ ਕਿਸੇ ਕੰਮ ਵਾਸਤੇ ਨਿਕਲਿਆ ਸੀ ਅਤੇ ਕਾਰ ਨੂੰ ਉਹ ਖੁੱਦ ਹੀ ਚਲਾ ਰਿਹਾ ਸੀ ਜਦੋਂ ਉਹ ਐਲੀਵੇਟੱਡ ਰੋਡ ਤੇ ਵੇਰਕਾ ਮਿਲਣ ਪਲਾਂਟ ਕੋਲ ਪੁੱਜਾ ਤਾਂ ਅਚਾਨਕ ਉਸ ਦੀ ਕਾਰ ਇੱਕ ਮੋਟਰਸਾਈਕਲ ਨਾਲ ਟਕਰਾ ਗਈ ਅਤੇ ਬਾਅਦ ਵਿੱਚ ਬੇ ਕਾਬੂ ਹੋ ਕੇ ਦੂਸਰੀ ਸ਼ਾਇਡ ਤੋਂ ਆ ਰਹੀ ਇੱਕ ਸਵਿਫਟ ਕਾਰ ਨਾਲ ਜਾ ਟਕਰਾਈ ਟੱਕਰ ਇੰਨੀ ਭਿਆਨਿਕ ਸੀ ਕਿ ਕਰੇਟਾ ਕਾਰ ਦੇ ਪਰਖਚੈ ਉੱਡ ਗਏ ਲੋਕਾਂ ਵੱਲੋਂ ਕਾਰ ਸਵਾਰ ਡਾਕਟਰ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਟੱਕਰ ਹੋਣ ਦੀ ਵਜ੍ਹਾ ਨਾਲ ਸਵਿਫਟ ਕਾਰ ਵੀ ਬੁਰੀ ਤਰਾਂ ਨਾਲ ਨੁਕਸਾਨੀ ਗਈ ਅਤੇ ਦੂਸਰੀ ਕਾਰ ਚ ਸਵਾਰ 5 ਲੋਕ ਜੋ ਕਿ ਫਤਿਆਹਾਬਾਦ ਤੋਂ ਜਲੰਧਰ ਕਿਸੇ ਸਮਾਗਮ ਤੇ ਗਏ ਸਨ ਪਰ ਦੇਰ ਹੋਣ ਦੀ ਵਜ੍ਹਾ ਨਾਲ ਉਹ ਲੁਧਿਆਣਾ ਰੁੱਕ ਗਏ ਸਨ ਪਰ ਵਾਪਸੀ ਦੌਰਾਨ ਇਹ ਹਾਦਸਾ ਹੋ ਗਿਆ ।
ਦਸਿਆ ਜਾਂਦਾ ਹੈ ਕਿ ਐਲੀਵੇਟੱਡ ਰੋਡ ਤੇ ਸਪੀਡ ਰਾਡਾਰ ਸਥਾਪਿਤ ਕੀਤਾ ਗਿਆ ਸੀ ਪਰ ਕੁੱਝ ਦਿਨ ਤੋਂ ਉਸ ਨੂੰ ਬੰਦ ਕੀਤਾ ਹੋਇਆ ਹੈ ਅਗਰ ਉਹ ਸਪੀਡ ਰਾਡਾਰ ਕੰਮ ਕਰਦਾ ਹੁੰਦਾ ਤਾਂ ਸ਼ਾਇਦ ਮ੍ਰਿਤਿਕ ਡਾਕਟਰ ਦੀ ਜਾਨ ਬੱਚ ਸਕਦੀ ਸੀ।

Leave a Reply

Your email address will not be published. Required fields are marked *