ਲੁਧਿਆਣਾ( ਰਾਮ ਕ੍ਰਿਸ਼ਨ ਅਰੋੜਾ )ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ 11 ਮੈਬਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਚੋਰੀ ਸ਼ੁਦਾ ਮੋਟਰਸਾਈਕਲ, ਅਤੇ ਮੋਬਾਇਲ ਫੋਨ ਅਤੇ ਇੱਕ ਸਿੰਗਲ ਬੈਰਲ 12 ਬੋਰ ਗੰਨ ਬ੍ਰਾਮਦ ਕੀਤੀ ਗਈ ਕਾਬੂ ਕੀਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦੇਦਿਆ ਡੀ, ਸੀ,ਪੀ,ਸ਼ੁਭਮ ਅਗਰਵਾਲ, ਆਈ,ਪੀ,ਐਸ, ਸਿਟੀ ਲੁਧਿਆਣਾ,ਸ਼੍ਰੀ ਜਗਬਿੰਦਰ ਸਿੰਘ ਪੀ,ਪੀ,ਐਸ, ਏ,ਡੀ, ਸੀ,ਪੀ,1 ਲੁਧਿਆਣਾ, ਏ,ਸੀ,ਪੀ,ਦਵਿੰਦਰ ਚੌਧਰੀ ਪੀ,ਪੀ,ਐਸ, ਸਹਾਇਕ ਪੁਲਿਸ ਕਮਿਸ਼ਨਰ ਉੱਤਰੀ ਲੁਧਿਆਣਾ ਅਤੇ ਥਾਣਾ ਬਸਤੀ ਜੋਧੇਵਾਲ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਨੇ ਦਸਿਆ ਕਿ ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਕਾਬੂ ਕੀਤਾ ਗਿਆ ਹੈ ਅਤੇ ਉਹਨਾਂ ਕੋਲੋ ਬਹੁਤ ਸਾਰੀਆਂ ਵਾਰਦਾਤ ਨੂੰ ਅੰਜਾਮ ਦੇਣ ਦੇ ਖੁਲਾਸੇ ਹੋਏ ਹਨ ਕਾਬੂ ਕੀਤੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦਾ 1 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ, ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਸ਼ਿਵਮ ਵਰਮਾ ਉਰਫ ਜੋਗੀ,ਮੁਹੰਮਦ ਅਫਸਰ ,ਵਿਸ਼ਾਲ ਕੁਮਾਰ,ਰੂਪੇਸ਼ ਕੁਮਾਰ,ਦੀਪਕ ਕੁਮਾਰ,ਸਾਜਨ,ਰਾਹੁਲ,ਆਰਿਫ਼ ਮੁਹੰਮਦ,ਅੰਕੁਸ਼ ਕੁਮਾਰ,ਗੌਤਮ ਕੁਮਾਰ,ਅਤੇ ਰੋਹਿਤ ਕੁਮਾਰ ਵੱਜੋ ਹੋਈ ਕਾਬੂ ਕੀਤੇ ਦੋਸ਼ੀਆਂ ਕੋਲੋ 3 ਚੋਰੀ ਸ਼ੁਦਾ ਮੋਟਰਸਾਈਕਲ,1 ਐਕਟਿਵਾ, 1 ਸਿੰਗਲ ਬੈਰਲ 12 ਬੋਰ ਗੰਨ,20 ਮੋਬਾਇਲ,1 ਦਾਤ,1 ਲੋਹੇ ਦੀ ਰਾਡ,1 ਗੰਡਾਸੀ,ਬ੍ਰਾਮਦ ਕੀਤੀਆਂ ਗਈਆਂ ਹਨ ਕਾਬੂ ਦੋਸ਼ੀਆਂ ਗੌਤਮ,ਅਤੇ ਦੀਪਕ ਖਿਲਾਫ ਪਹਿਲਾ ਵੀ ਥਾਣਾ ਡਵੀਜਨ ਨੰਬਰ 6 ਅਤੇ ਥਾਣਾ ਮੇਹਰਬਾਨ ਵਿੱਚ ਮਾਮਲੇ ਦਰਜ ਹਨ।
ਲੁੱਟਾ ਖੋਹਾਂ ਕਰਨ ਵਾਲੇ 11 ਲੋਕਾਂ ਨੂੰ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਕੀਤਾ ਕਾਬੂ,ਵੱਡੀ ਮਾਤਰਾ ਚ ਸਮਾਨ ਬ੍ਰਾਮਦ,
